ਗਾਂਧੀਨਗਰ ਤੋਂ ਅਮਿਤ ਸ਼ਾਹ ਜਿੱਤੇ, BJP ਨੇ ਪਹਿਲੀ ਸੀਟ ਜਿੱਤ ਕੇ ਖੋਲਿਆ ਖਾਤਾ
ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)- ਗਾਂਧੀਨਗਰ ਤੋਂ BJP ਦੇ ਉਮੀਦਵਾਰ ਅਤੇ ਦਿੱਗਜ਼ ਨੇਤਾ ਅਮਿਤ ਸ਼ਾਹ ਨੇ 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਸੀਟ ‘ਤੇ ਅਮਿਤ ਸ਼ਾਹ ਨੇ ਗਿਣਤੀ ਦੀ ਸ਼ੁਰੂਆਤ ਤੋਂ ਹੀ ਵੱਡੀ ਲੀਡ ਬਣਾਈ ਹੋਈ ਸੀ। ਬੀਜੇਪੀ ਵੱਲੋ ਜਿੱਤਣ ਵਾਲੀ ਇਹ ਪਹਿਲੀ ਸੀਟ ਹੈ। ਉਦਰ ਕਾਂਗਰਸ ਨੇ ਵੀ ਬਾੜਮੇੜ ਤੋਂ ਸੀਟ ਜਿੱਤ ਕੇ ਆਪਣਾ ਖਾਤਾ ਖੋਲਿਆ ਹੈ। ਅਗਲੇ ਕੁਝ ਘੰਟਿਆਂ ‘ਚ ਤਸਵੀਰ ਸਾਫ ਹੋ ਜਾਵੇਗੀ ਕਿ ਦੇਸ਼ ‘ਚ ਕਿਸਦੀ ਸਰਕਾਰ ਬਣਨ ਜਾ ਰਹੀ ਹੈ।