ਅੱਜ ਭਾਰਤ ਹੀ ਨਹੀਂ ਦੁਨੀਆ ਭਰ ਵਿਚ ਕਿਡਨੀ ਦੀ ਸਮੱਸਿਆ ਨਾਲ ਲੱਖਾਂ ਹੀ ਲੋਕ ਜੂਝ ਰਹੇ ਹਨ| ਕਿਡਨੀ ਖਰਾਬ ਹੋਣ ਦੇ ਬਹੁਤ ਸਾਰੇ ਕਾਰਨ ਹਨ, ਜੇਕਰ ਅਸੀਂ ਉਨ੍ਹਾਂ ਬਾਰੇ ਪਹਿਲਾਂ ਹੀ ਸੂਚੇਤ ਰਹੀਏ ਤਾਂ ਇਸ ਜਾਨਲੇਵਾ ਸਾਬਿਤ ਹੋਣ ਵਾਲੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ|
ਕਿਡਨੀ ਖਰਾਬ ਹੋਣ ਦੇ ਕਾਰਨ
1. ਪੇਸ਼ਾਬ ਜ਼ਿਆਦਾ ਦੇਰ ਤੱਕ ਰੋਕ ਰੱਖਣਾ
2. ਪਾਣੀ ਘੱਟ ਜਾਂ ਵੱਧ ਪੀਣਾ| ਦਿਨ ਵਿਚ 7-8 ਗਿਲਾਸ ਪਾਣੀ ਦੇ ਪੀਣੇ ਚਾਹੀਦੇ ਹਨ|
3. ਖਾਣੇ ਵਿਚ ਜ਼ਿਆਦਾ ਨਮਕ|
4. ਜ਼ਿਆਦਾ ਨਾਨਵੈਜ ਖਾਣਾ
5. ਓਵਰ ਈਟਿੰਗ
6. ਜ਼ਿਆਦਾ ਦਵਾਈਆਂ ਖਾਣਾ| ਛੋਟੀ-ਮੋਟੀ ਬਿਮਾਰੀ ਲਈ ਐਂਟੀਬਾਓਟਿਕ ਜਾਂ ਪੇਨਕਿਲਰ ਲੈਣ ਦੀ ਆਦਤ ਕਿਡਨੀ ਉਤੇ ਬੁਰਾ ਅਸਰ ਪਾਉਂਦੀ ਹੈ| ਡਾਕਟਰ ਨੂੰ ਪੁੱਛੇ ਬਿਨਾਂ ਕੋਈ ਦਵਾਈ ਨਾ ਲਓ|
7. ਸਿਗਰਟ ਤੰਬਾਕੂ ਕਾਰਨ
8. ਪੂਰੀ ਨੀਂਦ ਨਾ ਲੈਣ ਕਾਰਨ
9. ਜ਼ਿਆਦਾ ਸ਼ਰਾਬ ਪੀਣ ਕਾਰਨ
ਕਿਡਨੀ ਖਰਾਬ ਹੋਣ ਦੇ ਲੱਛਣ
1. ਵਾਰ-ਵਾਰ ਪਿਸ਼ਾਬ ਆਉਣਾ
2. ਯੂਰਿਨ ਵਿਚ ਕਾਫੀ ਤਕਲੀਫ
3. ਯੂਰਿਨ ਵਿਚ ਖੂਨ ਜਾਂ ਝੱਗ ਆਉਣੀ
4. ਹੱਥਾਂ ਪੈਰਾਂ ਜਾਂ ਸਰੀਰ ਵਿਚ ਸੋਜ
5. ਕਮਜੋਰੀ ਦੀ ਸ਼ਿਕਾਇਤ
6. ਬਲੱਡ ਪ੍ਰੈਸ਼ਰ ਦਾ ਵਧਣਾ
7. ਸਿਰ ਘੁੰਮਣਾ
8. ਜੋੜਾਂ ਦਾ ਦਰਦ