ਗਣਤੰਤਰ ਦਿਵਸ ‘ਤੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਪੰਚਕੂਲਾ ਵਿਚ ਜਦੋਂ ਕਿ ਮੁੱਖ ਮੰਤਰੀ ਮਨੋਹਰ ਲਾਲ ਪਾਣੀਪਤ ਵਿਚ ਕੌਮੀ ਝੰਡਾ ਫਹਿਰਾਉਣਗੇ
ਚੰਡੀਗੜ੍ਹ, 14 ਜਨਵਰੀ( ਵਿਸ਼ਵ ਵਾਰਤਾ ) – ਹਰਿਆਣਾ ਵਿਚ 26 ਜਨਵਰੀ, 2021 ਨੂੰ ਗਣਤੰਤਰ ਦਿਵਸ ਪੂਰੇ ਆਨੰਦਮਈ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਇਸ ਦਿਨ ਰਾਜਪਾਲ ਸਤਅਦੇਵ ਨਰਾਇਣ ਆਰਿਆ ਪੰਚਕੂਲਾ ਵਿਚ ਜਦੋਂ ਕਿ ਮੁੱਖ ਮੰਤਰੀ ਮਨੋਹਰ ਲਾਲ ਪਾਣੀਪਤ ਵਿਚ ਅਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੰਬਾਲਾ ਵਿਚ ਕੌਮੀ ਝੰਡਾ ਫਹਿਰਾਉਣਗੇ। ਇਸੀ ਦਿਨ ਸ਼ਾਮ ਹਰਿਆਣਾ ਰਾਜਭਵਨ ਚੰਡੀਗੜ੍ਹ ਵਿਚ ਐਟ ਹੋਮ ਦਾ ਵੀ ਆਯੋਜਨ ਕੀਤਾ ਜਾਵੇਗਾ।
ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਕੁਰੂਕਸ਼ੇਤਰ ਵਿਚ, ਡਿਪਟੀ ਸਪੀਕਰ ਰਣਬੀਰ ਗੰਗਵਾ ਮਹੇਂਦਰਗੜ੍ਹ (ਨਾਰਨੌਲ) ਵਿਚ, ਸਿਖਿਆ ਮੰਤਰੀ ਕੰਵਰ ਪਾਲ ਗੁਰੂਗ੍ਰਾਮ ਵਿਚ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਰਿਵਾੜੀ ਵਿਚ, ਬਿਜਲੀ ਮੰਤਰੀ ਰਣਜੀਤ ਸਿੰਘ ਯਮੁਨਾਨਗਰ ਵਿਚ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਰੋਹਤਕ ਵਿਚ ਅਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਕਰਨਾਲ ਵਿਚ ਕੌਮੀ ਝੰਡਾ ਫਹਿਰਾਉਣਗੇ।
ਇਸੀ ਤਰ੍ਹਾ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਝੱਜਰ ਵਿਚ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਫਤਿਹਾਬਾਦ ਵਿਚ, ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਪਲਵਲ ਵਿਚ ਅਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਫਰੀਦਾਬਾਦ ਵਿਚ ਕੌਮੀ ਝੰਡਾ ਫਹਿਰਾਉਣਗੇ।
ਕਰਨਾਲ ਡਿਵੀਜਨ ਦੇ ਕਮਿਸ਼ਨਰ ਕਰਨਾਲ ਵਿਚ, ਅੰਬਾਲਾ ਡਿਵੀਜਨ ਦੇ ਕਮਿਸ਼ਨਰ ਕੁਰੂਕਸ਼ੇਤਰ ਵਿਚ, ਰੋਹਤਕ ਡਿਵੀਜਨ ਦੇ ਕਮਿਸ਼ਨਰ ਸੋਨੀਪਤ ਵਿਚ, ਫਰੀਦਾਬਾਦ ਡਿਵੀਜਨ ਦੇ ਕਮਿਸ਼ਨਰ ਨੁੰਹ ਵਿਚ, ਹਿਸਾਰ ਡਿਵੀਜਨ ਦੇ ਕਮਿਸ਼ਨਰ ਹਿਸਾਰ ਵਿਚ, ਕੈਥਲ ਦੇ ਡਿਪਟੀ ਕਮਿਸ਼ਨਰ ਕੈਥਲ ਵਿਚ, ਜੀਂਦ ਦੇ ਡਿਪਟੀ ਕਮਿਸ਼ਨਰ ਜੀਂਦ ਵਿਚ, ਚਰਖੀ ਦਾਦਰੀ ਦੇ ਡਿਪਟੀ ਕਮਿਸ਼ਨਰ ਚਰਖੀ ਦਾਦਰੀ ਵਿਚ, ਸਿਰਸਾ ਦੇ ਡਿਪਟੀ ਕਮਿਸ਼ਨਰ ਸਿਰਸਾ ਵਿਚ ਅਤੇ ਭਿਵਾਨੀ ਦੇ ਡਿਪਟੀ ਕਮਿਸ਼ਨਰ ਭਿਵਾਨੀ ਵਿਚ ਕੌਮੀ ਝੰਡਾ ਫਹਿਰਾਉਣਗੇ।
ਜੇਕਰ ਉਪਰੋਕਤ ਮਾਣਯੋਗ ਵਿਅਕਤੀਆਂ ਵਿੱਚੋਂ ਕੋਈ ਉਕਤ ਸਥਾਨ ‘ਤੇ ਕਿਸੇ ਕਾਰਣ ਵਜੋ ਨਹੀਂ ਪਹੁੰਚਦਾ ਤਾਂ ਉੱਥੇ ਸਬੰਧਿਤ ਡਿਪਟੀ ਕਮਿਸ਼ਨਰ ਝੰਡਾ ਫਹਿਰਾਉਣਗੇ।