ਖੰਨਾ ਪੁਲਿਸ ਦੀ ਵੱਡੀ ਕਾਰਵਾਈ
ਜਬਰਨ ਵਸੂਲੀ ਅਤੇ ਟਾਰਗੇੱਟਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼,ਹਥਿਆਰਾਂ ਸਮੇਤ 13 ਮੁਲਜ਼ਮ ਕਾਬੂ
ਚੰਡੀਗੜ੍ਹ 18 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੀ ਖੰਨਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਖੰਨਾ ਪੁਲਿਸ ਨੇ ਅੰਮ੍ਰਿਤ ਬੱਲ-ਜੱਗੂ ਭਗਵਾਨਪੁਰੀਆ-ਪਰਗਟ ਸੇਖੋਂ ਗੈਂਗ ਦੁਆਰਾ ਸੰਚਾਲਿਤ ਅੰਤਰਰਾਸ਼ਟਰੀ ਜਬਰੀ ਵਸੂਲੀ ਅਤੇ ਨਿਸ਼ਾਨਾ ਬਣਾਉਣ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮਾਡਿਊਲ ਦੇ ਬੱਬਰ ਖਾਲਸਾ ਦੇ ਵਿਦੇਸ਼ੀ ਅੱਤਵਾਦੀਆਂ ਨਾਲ ਸਬੰਧ ਹਨ।ਉਹਨਾਂ ਕੋਲੋਂ 5 ਹਥਿਆਰਾਂ ਅਤੇ 53 ਕਾਰਤੂਸਾਂ ਦੀ ਬਰਾਮਦਗੀ ਨਾਲ ਕੁੱਲ 13 ਸਪਲਾਇਰਾਂ ਅਤੇ ਪਨਾਹ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਖਿਲਾਫ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ
In a major breakthrough, @KhannaPolice had busted an International extortion & targeting module operated by Amrit Bal- Jaggu Bhagwanpuria-Pargat Sekhon Gang.
The module has links with foreign-based terrorists of Babbar Khalsa. (1/3) pic.twitter.com/bdbwYxmbV8
— DGP Punjab Police (@DGPPunjabPolice) January 18, 2023