ਖੇਤੀ ਮਸ਼ੀਨਾਂ ਦੀ ਵੰਡ ਨਾਲ ਜੁੜੇ ਘਪਲੇ ਵਿੱਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਖੇਤੀਬਾੜੀ ਵਿਭਾਗ ਨੇ ਮਸ਼ੀਨਾਂ ਨਾਲ ਜੁੜੀਆਂ 4 ਫਰਮਾਂ ਨੂੰ ਕੀਤਾ ਬਲੈਕ ਲਿਸਟ; ਵਿਜੀਲੈਂਸ ਕੋਲੋੋਂ ਜਾਂਚ ਕਰਵਾਉਣ ਦੀ ਕੀਤੀ ਸਿਫਾਰਸ਼
ਚੰਡੀਗੜ੍ਹ,17 ਸਤੰਬਰ(ਵਿਸ਼ਵ ਵਾਰਤਾ) ਖੇਤੀ ਮਸ਼ੀਨਰੀ ਦੀ ਵੰਡ ਵਿੱਚ ਘਪਲੇ ਵਿੱਚ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੀ ਸਰਕਾਰ ਵੇਲੇ ਪਰਾਲੀ ਦੇ ਪ੍ਰਬੰਧਨ ਲਈ ਸਰਕਾਰ ਨੇ ਕਿਸਾਨਾਂ ਨੂੰ ਮਸ਼ੀਨਾਂ ਵੰਡੀਆਂ ਸਨ। ਜਿਸ ਵਿੱਚ ਕੁੱਝ ਮਸ਼ੀਨਾਂ ਨੂੰ ਇੱਧਰ ਉੱਧਰ ਕਰਨ ਅਤੇ ਮਸ਼ੀਨਾਂ ਦੇ ਨੰਬਰਾਂ ਨਾਲ ਛੇੜ ਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਘਪਲਾ 150 ਕਰੋੜ ਦਾ ਹੈ। ਹੋਰ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਨੇ ਇਹਨਾਂ ਮਸ਼ੀਨਾਂ ਨਾਲ ਜੁੜੀਆਂ 4 ਫਰਮਾਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ ਅਤੇ ਫਰਮਾਂ ਦੀਆਂ ਮਸ਼ੀਨਾਂ ਦੀ ਵਿਕਰੀ ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਉਣ ਲਈ ਵੀ ਸਿਫਾਰਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਸਕਦੀ ਹੈ।