ਖੇਤੀ ਕਾਨੂੰਨਾਂ ਦੇ ਖਿਲਾਫ ਕਾਂਗਰਸ ਦਾ ਹੱਲਾ-ਬੋਲ
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਕਾਂਗਰਸੀਆਂ ਨੂੰ ਦਿੱਲੀ ਪੁਲਿਸ ਨੇ ਰਸਤੇ ਵਿੱਚ ਹੀ ਰੋਕਿਆ
ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਭਾਰੀ ਮੁਜ਼ਾਹਰਾ
2 ਕਰੋੜ ਲੋਕਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ ਦਿੱਤਾ ਜਾਵੇਗਾ ਰਾਸ਼ਟਰਪਤੀ ਨੂੰ
ਨਵੀਂ ਦਿੱਲੀ, 24 ਦਸੰਬਰ(ਵਿਸ਼ਵ ਵਾਰਤਾ)-ਨਵੇਂ ਬਣੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣਾ ਹਿੱਸਾ ਪਾਉਂਦਿਆਂ ਅੱਜ ਰਾਸ਼ਟਰਪਤੀ ਨੂੰ 2ਕਰੋੜ ਲੋਕਾਂ ਦੇ ਹਸਤਾਖ਼ਰਾਂ ਵਾਲਾ ਮੰਗ ਪੱਤਰ ਤਿਆਰ ਕੀਤਾ ਗਿਆ ਹੈ। ਉਸ ਮੰਗ ਪੱਤਰ ਨੂੰ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਰਾਸ਼ਟਰਪਤੀ ਭਵਨ ਵੱਲ ਜਾ ਰਹੇ ਸਨ ਕਿ ਉਹਨਾਂ ਨੂੰ ਦਿੱਲੀ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਲਿਆ। ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਭਵਨ ਵੱਲੋਂ ਆਈ ਹਦਾਇਤ ਮੁਤਾਬਕ ਸਿਰਫ ਰਾਹੁਲ ਗਾਂਧੀ ,ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੋਧਰੀ ਤਿੰਨ ਲੀਡਰ ਹੀ ਰਾਸ਼ਟਰਪਤੀ ਭਵਨ ਵਿੱਚ ਇਹ ਮੰਗ ਪੱਤਰ ਦੇਣ ਆ ਸਕਦੇ ਹਨ। ਇਸ ਕਾਂਗਰਸ ਦੇ ਹੱਲਾ ਬੋਲ ਮੁਜ਼ਾਹਰੇਕਾਰ ਰਾਸ਼ਟਰਪਤੀ ਭਵਨ ਦੁਆਲੇ ਸੁਰੱਖਿਆ ਪ੍ਰਬੰਧਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਮੁਜ਼ਾਹਰੇ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ, ਮੈਂਬਰ ਪਾਰਲੀਮੈਂਟ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਵੀ ਹਾਜ਼ਰ ਹਨ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸੀ ਲੀਡਰ ਸੜਕ ਤੇ ਹੀ ਧਰਨੇ ਤੇ ਬੈਠ ਗਏ ਹਨ।