ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦਾ ਹੱਲਾ ਬੋਲ
ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
ਰਾਸ਼ਟਰਪਤੀ ਭਵਨ ਜਾਣਾ ਚਾਹੁੰਦੇ ਸਨ ਇਹ ਕਾਂਗਰਸੀ ਆਗੂ
ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੋਧਰੀ 2ਕਰੋੜ ਹਸਤਾਖ਼ਰਾਂ ਵਾਲਾ ਮੰਗ ਪੱਤਰ ਲੈ ਕੇ ਪਹੁੰਚੇ ਰਾਸ਼ਟਰਪਤੀ ਭਵਨ
ਨਵੀਂ ਦਿੱਲੀ, 24 ਦਸੰਬਰ(ਵਿਸ਼ਵ ਵਾਰਤਾ)- ਨਵੇਂ ਬਣੇ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਵੱਲੋਂ ਦੋ ਕਰੋੜ ਹਸਤਾਖ਼ਰਾਂ ਵਾਲਾ ਮੰਗ ਪੱਤਰ ਦੇਣ ਜਾ ਰਹੇ ਕਾਂਗਰਸੀਆਂ ਨੂੰ ਜੋ ਕਿ ਜਬਰਦਸਤੀ ਰਾਸ਼ਟਰਪਤੀ ਭਵਨ ਜਾਣਾ ਚਾਹੁੰਦੇ ਸਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਨ੍ਹਾਂ ਵਿੱਚ ਕਾਂਗਰਸ ਦੀ ਯੂਪੀ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਹੈ। ਪੁਲਿਸ ਨੇ ਇਹਨਾਂ ਹਿਰਾਸਤ ਵਿੱਚ ਲਏ ਲੀਡਰਾਂ ਨੂੰ ਬੱਸਾਂ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਈ ਹੈ।
ਦੂਸਰੇ ਪਾਸੇ ਤਿੰਨ ਕਾਂਗਰਸੀ ਲੀਡਰ ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੋਧਰੀ 2 ਕਰੋੜ ਹਸਤਾਖ਼ਰਾਂ ਵਾਲਾ ਮੈਮੋਰੰਡਮ ਲੈ ਕੇ ਰਾਸ਼ਟਰਪਤੀ ਭਵਨ ਪਹੁੰਚ ਗਏ ਹਨ। ਜਿਥੇ ਉਹ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਹ ਮੈਮੋਰੰਡਮ ਪੇਸ਼ ਕਰਕੇ ਮੰਗ ਕਰਨਗੇ ਕਿ ਇਹ ਕਿਸਾਨ ਮਾਰੂ ਕਾਨੂੰਨ ਤੁਰੰਤ ਵਾਪਸ ਲੈਣ ਲਈ ਮੋਦੀ ਸਰਕਾਰ ਨੂੰ ਹਦਾਇਤ ਕਰਨ ।