ਖਾਲਿਸਤਾਨੀ ਸਟਿੱਕਰਾਂ ਤੋਂ ਬਾਅਦ ਹੁਣ ਮਿੰਨੀ ਸਕੱਤਰੇਤ ਦੇ ਬਾਹਰ ਲਗਾਇਆ ਗਿਆ ਖਾਲਿਸਤਾਨੀ ਬੈਨਰ
ਚੰਡੀਗੜ੍ਹ,13 ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਸਵੇਰੇ ਰੋਪੜ ਦੀ ਮਿੰਨੀ ਸਕੱਤਰੇਤ ਕੰਪਲੈਕਸ ਦੇ ਬਾਹਰ ਦਰਖਤ ਤੇ ਇੱਕ ਖਾਲਿਸਤਾਨੀ ਬੈਨਰ ਲੱਗਾ ਮਿਲਿਆ ਹੈ। ਹਾਲਾਂਕਿ ਨਜ਼ਰ ਵਿੱਚ ਆਉਣ ਤੋਂ ਤੁਰੰਤ ਬਾਅਦ ਹੀ ਇਹ ਬੈਨਰ ਹਟਾ ਲਿਆ ਗਿਆ ਹੈ। ਪਰ ਦੱਸ ਦਈਏ ਕਿ ਇਸ ਕੰਪਲੈਕਸ ਵਿੱਚ ਹੀ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਦੇ ਦਫ਼ਤਰਾਂ ਤੋਂ ਇਲਾਵਾ ਜ਼ਿਲ੍ਹਾ ਅਦਾਲਤਾ ਵੀ ਹਨ।
ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਤੇ ਰੋਪੜ ਨੇੜੇ ਹੀ ਮੀਲ ਦੇ ਪੱਥਰ ਤੇ ਖਾਲੀਸਤਾਨੀ ਸਟਿੱਕਰ ਲੱਗੇ ਮਿਲੇ ਸਨ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਸੀ।
Attempts to spoil the atmosphere between Punjab and neighboring states by putting Khalistani stickers on the Chandigarh-Manali NH & making false statements are matter of concern.Appeal to the @BhagwantMann ji to take this issue seriously & take strict action as soon as possible pic.twitter.com/If1XWRRmBE
— Sukhjinder Singh Randhawa (@Sukhjinder_INC) March 29, 2022