ਹੁਸ਼ਿਆਰਪੁਰ , 29 ਜੂਨ-(ਵਿਸ਼ਵ ਵਾਰਤਾ)-
ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀਐੱਸਸੀ ਐਗਰੀਕਲਚਰ ਕਰ ਰਹੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿੱਚ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸਬੰਧਤ ਵਿਭਾਗ ਦੇ ਮੁਖੀ ਪ੍ਰੋ. ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਸੈਸ਼ਨ 2019-20 ਤਹਿਤ ਬੀਐੱਸਸੀ ਐਗਰੀਕਲਚਰ ਦੇ ਸਮੈਸਟਰ ਤੀਜਾ ਦੇ ਐਲਾਨੇ ਨਤੀਜੇ ਵਿੱਚ ਵਿਦਿਆਰਥੀ ਸਮੀਰ ਸ਼ਰਮਾ ਨੇ 89 ਫੀਸਦੀ ਅੰਕ ਹਾਸਿਲ ਕਰਕੇ ਯੂਨੀਵਰਸਿਟੀ ਦੀ ਮੈਰਿਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਮੈਸਟਰ ਵਿੱਚ ਗੁਰਿੰਦਰ ਸਿੰਘ ਨੇ 82 ਫੀਸਦੀ ਅੰਕਾਂ ਨਾਲ ਕਾਲਜ ਵਿਚੋਂ ਦੂਜਾ ਅਤੇ ਗਗਨਪ੍ਰੀਤ ਕੌਰ ਨੇ 81 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਮੈਸਟਰ ਪੰਜਵਾਂ ਦੇ ਨਤੀਜੇ ਵਿੱਚ ਵਿਦਿਆਰਥਣ ਮਹਿਮਾ ਚੌਧਰੀ ਨੇ 86 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿਚੋਂ ਦੂਜਾ ਸਥਾਨ, ਵਿਦਿਆਰਥਣ ਅਨੁਰਾਧਾ ਨੇ 85 ਫੀਸਦੀ ਅੰਕਾਂ ਨਾਲ ਕਾਲਜ ‘ਚੋਂ ਦੂਜਾ ਅਤੇ ਸ਼ਿਵਾਨੀ ਨੇ 84 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ।
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...