ਚੰਡੀਗਡ਼, 19 ਅਗਸਤ (ਵਿਸ਼ਵ ਵਾਰਤਾ) -ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ਨਿਵਾਰ ਨੂੰ 5 ਪੋਲੀਟਿਕਲ ਸਕੈਟਰੀਆਂ ਦੀ ਨਿਯੁਕਤੀ ਕੀਤੀ। ਇਸ ਨਿਯੁਕਤੀ ਦਾ ਮੰਤਵ ਲੋਕ ਹਿੱਤਾਂ ਵਿਚ ਵਿਰੋਧੀ ਧਿਰ ਦੇ ਦਫਤਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਆਮ ਆਦਮੀ ਪਾਰਟੀ ਦੇ ਸੰਗਠਨ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਦਫਤਰ ਵਿਚਾਲੇ ਸੁਚੱਜਾ ਤਾਲਮੇਲ ਹੈ।
ਨਿਯੁਕਤ ਕੀਤੇ ਗਏ ਵਿਅਕਤੀ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਢਾਂਚੇ ਵਿਚ ਉਚ ਅਹੁੱਦਿਆਂ ਤੇ ਕੰਮ ਕਰ ਚੁੱਕੇ ਹਨ। ਆਪਣੇ ਅਹੁਦਿਆਂ ‘ਤੇ ਕੰਮ ਕਰਦਿਆਂ ਇਹਨਾਂ ਵਿਅਕਤੀਆਂ ਨੇ ਪਾਰਟੀ ਲਈ ਨਿਡਰਤਾ ਅਤੇ ਪੂਰੀ ਤਨਦੇਹੀ ਨਾਲ ਕਾਰਜ਼ ਕੀਤਾ ਹੈ। ਨਵੇਂ ਨਿਯੁਕਤ ਕੀਤੇ ਗਏ ਪੋਲੀਟਿਕਲ ਸੈਕਟਰੀ ਫੌਰੀ ਤੌਰ ‘ਤੇ ਕਾਰਜ਼ ਸੰਭਾਲਣਗੇ। ਨਿਯੁਕਤ ਕੀਤੇ ਗਏ ਵਿਅਕਤੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
1. ਸੁਖਮਨ ਸਿੰਘ ਬੱਲ – ਸਾਬਕਾ ਪ੍ਰਧਾਨ ‘ਆਪ’ ਯੂਥ ਵਿੰਗ, ਅਮ੍ਰਿਤਸਰ ਜੋਨ
2. ਦਵਿੰਦਰ ਸਿੰਘ ਸਿੱਧੂ ਬਿਹਲਾ – ਸਾਬਕਾ ਇੰਚਾਰਜ, ਆਰਟੀਆਈ ਵਿੰਗ, ਸੰਗਰੂਰ
3. ਦਲਵਿੰਦਰ ਸਿੰਘ ਧਜੂ – ਸਾਬਕਾ ਇੰਚਾਰਜ, ਆਰਟੀਆਈ ਵਿੰਗ, ਸਨੌਰ (ਪਟਿਆਲਾ)
4. ਦੀਪਕ ਬਾਂਸਲ – ਸਾਬਕਾ ਪਾਰਟੀ ਕੋ-ਆਰਡੀਨੇਟਰ, ਬਠਿੰਡਾ ਜੋਨ
5. ਕਰਨਦੀਪ ਸਿੰਘ ਖੱਖ – ਸਾਬਕਾ ਉਪ-ਪ੍ਰਧਾਨ, ਕਿਸਾਨ ਵਿੰਗ
Punjab: ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ ਜੋੜਨ ਦੀ ਅਪੀਲ
Punjab: ਮੁੱਖ ਸਕੱਤਰ ਵੱਲੋਂ ਵੱਖ-ਵੱਖ ਸੇਵਾਵਾਂ ਤੱਕ ਬੱਚਿਆਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਧਾਰ ਨਾਲ...