ਸਾਬਕਾ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦਾ ਮਾਮਲਾ
ਖਹਿਰਾ ਦੀ ਪਟੀਸ਼ਨ ‘ਤੇ ਹਾਈ ਕੋਰਟ ਨੇ ਈਡੀ ਨੂੰ ਕੀਤਾ ਜਵਾਬ ਤਲਬ
ਚੰਡੀਗੜ੍ਹ,23 ਨਵੰਬਰ(ਵਿਸ਼ਵ ਵਾਰਤਾ)ਸਾਬਕਾ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਆਪਣੀ ਗ੍ਰਿਫਤਾਰ ਵਿਰੁੱਧ ਈਡੀ ਖਿਲਾਫ ਪਾਈ ਪਟੀਸ਼ਨ ‘ਤੇ ਹਾਈਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਤਲਬ ਕੀਤਾ ਹੈ। ਖਹਿਰਾ ਨੇ ਕਿਹਾ ਹੈ ਕਿ ਉਹਨਾਂ ਨੂੰ ਈਡੀ ਨੇ ਜਿੰਨੀ ਵਾਰ ਵੀ ਸੰਮਨ ਕੀਤਾ ਹੈ ਉਹ ਹਾਜਰ ਹੋਏ ਹਨ ਉਹਨਾਂ ਕਿਹਾ ਹੈ ਕਿ ਈਡੀ ਨੇ ਉਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਗ੍ਰਿਫਤਾਰ ਕੀਤਾ ਹੈੈ।