ਖਰੜ ਮਿਉਂਸੀਪਲ ਕਮੇਟੀ ਦੀ ਹੋਣ ਵਾਲੀ ਮੀਟਿੰਗ ਰੱਦ
ਖਰੜ, 4ਫਰਵਰੀ(ਵਿਸ਼ਵ ਵਾਰਤਾ)-ਨਗਰ ਕੌਂਸਲ ਖਰੜ ਦੀ ਪ੍ਰਧਾਨ ਵੱਲੋਂ ਮਿਤੀ 6ਫਰਵਰੀ 2023 ਨੂੰ ਰੱਖੀ ਗਈ ਮੀਟਿੰਗ ,ਰੱਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਮਿਊਂਸੀਪਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਵਲੋਂ ਇਸ ਮੀਟਿੰਗ ਦੇ ਬਾਈਕਾਟ/ ਵਿਰੋਧ ਅਤੇ ਹੜਤਾਲ ਕਰਨ ਦੀ ਕਾਲ ਕੀਤੀ ਗਈ ਸੀ। ਜਿਸਦੇ ਕਾਰਨ ਸਥਿਤੀ ਦੇ ਵਿਗੜਨ ਦੀ ਸੰਭਾਵਨਾ ਸੀ। ਇਸ ਵਿਰੋਧ ਦੇ ਮੱਦੇਨਜ਼ਰ ਹੀ ਅਮਨ ਅਤੇ ਕਾਨੂੰਨ ਨੂੰ ਕਾਇਮ ਰੱਖਣ ਲਈ ਇਹ 6ਫਰਵਰੀ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। SDM ਰਵਿੰਦਰ ਸਿੰਘ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਆਈਆਂ ਹਦਾਇਤਾਂ ਤੋਂ ਬਾਅਦ ਹੀ ਮੀਟਿੰਗ ਦੇ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਵਰਨਣਯੋਗ ਹੈ ਕਿ ਨਗਰ ਕੌਂਸਲ ਖਰੜ ਉਤੇ ਅਕਾਲੀ ਦਲ ਦਾ ਕਬਜ਼ਾ ਹੈ।