ਖਰੜ੍ਹ ਦੇ ਨਾਮੀ ਬਿਲਡਰ ਦੇ ਘਰ ਈਡੀ ਦਾ ਛਾਪਾ
ਘਰ ਵਿੱਚ ਚੱਲ ਰਿਹਾ ਸੀ ਵਿਆਹ ਸਮਾਗਮ
ਚੰਡੀਗੜ੍ਹ 1 ਦਸੰਬਰ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖਬਰ ਮੁਹਾਲੀ ਦੇ ਖਰੜ ਤੋਂ ਆ ਰਹੀ ਹੈ ਜਿੱਥੇ ਇੱਕ ਨਾਮੀ ਬਿਲਡਰ ਦੇ ਘਰ ‘ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਰੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਈਡੀ ਦੀ ਟੀਮ ਨੇ ਤੜਕੇ 4 ਵਜੇ ਭੁਪਿੰਦਰ ਸਿੰਘ ਕਾਲਾ ਦੇ ਘਰ ਦਸਤਕ ਦਿੱਤੀ। ਇਸ ਦੇ ਨਾਲ ਹੀ ਜਿਸ ਸਮੇਂ ਈਡੀ ਨੇ ਛਾਪੇਮਾਰੀ ਕੀਤੀ ਉਸ ਸਮੇਂ ਉਹਨਾਂ ਦੇ ਘਰ ‘ਚ ਵਿਆਹ ਦਾ ਸਮਾਮਗ ਚੱਲ ਰਿਹਾ ਸੀ। ਹੋਰ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਅਜੇ ਵੀ ਜਾਰੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।