ਚੰਡੀਗੜ੍ਹ 15 ਮਈ ( ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ (16 ਮਈ) ਨੂੰ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ। ਸਵਾਲ ਫੇਸਬੁੱਕ ‘ਤੇ ਪੋਸਟ ਕੀਤੇ ਜਾਣਗੇ, ਇਸ ਦੌਰਾਨ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਸਵਾਲ ਪੁੱਛ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕ ਆਪਣੇ ਪ੍ਰਸ਼ਨ ਫੇਸਬੁੱਕ ‘ਤੇ ਪੋਸਟ ਕਰ ਸਕਦੇ ਹਨ।