ਕੱਲ੍ਹ ਫਿਰ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ
ਕੇਂਦਰ ਦੀਆਂ ਸ਼ਰਤਾਂ ਮਨਜ਼ੂਰ ਨਹੀਂ- ਕਿਸਾਨ
ਚੰਡੀਗੜ੍ਹ, 7 ਦਸੰਬਰ(ਵਿਸ਼ਵ ਵਾਰਤਾ)- ਕੱਲ੍ਹ ਬੁੱਧਵਾਰ ਨੂੰ ਫਿਰ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਸੱਦੀ ਹੈ। ਇਹ ਮੀਟਿੰਗ ਦੁਪਹਿਰ 2 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਅੰਦੋਲਨ ਨੂੰ ਲੈ ਕੇ ਅਗਲੇਰੀ ਰਣਨੀਤੀ ਤੇ ਚਰਚਾ ਹੋਵੇਗੀ। ਇਸ ਵਿੱਚ ਕਿਸਾਨ ਘਰ ਵਾਪਸੀ ਨੂੰ ਲੈ ਕੇ ਵੀ ਵਿਚਾਰ ਕਰ ਸਕਦੇ ਹਨ।