ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਜਾਰੀ
ਕੱਲ੍ਹ ਨੂੰ ਕੇਸ ਦੇ ਹਰ ਮੁੱਦੇ ਤੇ ਹੋਵੇਗੀ ਬਹਿਸ
ਐਸਟੀਐਫ ਦੀ ਬੰਦ ਪਈ ਰਿਪੋਰਟ ਤੇ ਅਟਕਲਾਂ ਦਾ ਦੌਰ ਜਾਰੀ
ਚੰਡੀਗੜ੍ਹ,13 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਬਹੁ-ਕਰੋੜੀ ਡਰੱਗ ਰੈਕੇਟ ਨਾਲ ਜੁੜੇ ਮਾਮਲੇ ਦੀ ਸੁਣਵਾਈ ਅੱਜ ਹਾਈ ਕੋਰਟ ਵਿੱਚ ਸ਼ੁਰੂ ਹੋ ਗਈ ਹੈ। ਅੱਜ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੰਖੇਪ ਜਾਣਕਾਰੀ ਭਲਕੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਸੁਣਵਾਈ ਕੱਲ੍ਹ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਦੀ ਸੁਣਵਾਈ ਦੌਰਾਨ ਸਾਰੀਆਂ ਧਿਰਾਂ ਨੇ ਮਾਮਲੇ ਨਾਲ ਜੁੜੇ ਹਰ ਮੁੱਦੇ ਦੇ ਇੱਕ ਇੱਕ ਕਰਕੇ ਸੁਣਵਾਈ ਕੀਤੇ ਜਾਣ ਦੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਐਸਟੀਐਫ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਖੋਲ੍ਹੇ ਜਾਣ ਦੀਆਂ ਵੀ ਅਟਕਲਾਂ ਜਾਰੀ ਹਨ।