ਕੱਲ੍ਹ ਨੂੰ ਹੋ ਜਾਵੇਗੀ ਪੰਜਾਬ ਵਿਧਾਨ ਸਭਾ ਚੋਣਾਂ ਲਈ 1304 ਉਮੀਦਵਾਰਾਂ ਦੀ ਕਿਸਮਤ ਡੱਬੇ ਵਿੱਚ ਬੰਦ
ਪੜ੍ਹੋ,ਕਿੰਨੇ ਵਜੇ ਤੋਂ ਸ਼ੁਰੂ ਹੋ ਕੇ ਕਦੋਂ ਤੱਕ ਚੱਲੇਗੀ ਵੋਟਿੰਗ
ਜਾਣੋ ਕਿੰਨੇ ਕਰੋੜ ਲੋਕ ਕਰਨਗੇ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ
ਚੰਡੀਗੜ੍ਹ,19 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਕੱਲ੍ਹ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਿੰਗ ਹੋਵੇਗੀ। ਇਸਦੇ ਲਈ ਸੂਬੇ ਵਿੱਚ 14,751 ਸਥਾਨਾਂ ਉੱਤੇ 24,740 ਪੋਲਿੰਗ ਬੂਥ ਬਣਾਏ ਗਏ ਹਨ। ਪੁਲਿਸ ਦਾ ਕੜਾ ਪਹਿਰਾ ਰਹੇਗਾ। ਚੋਣ ਕਮੀਸ਼ਨ ਦੀਆਂ ਹਿਦਾਇਤਾਂ ਅਨੁਸਾਰ ਰਾਜ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ।ਇਸਦੇ ਨਾਲ ਹੀ ਵੱਖ-ਵੱਖ ਅਦਾਰਿਆਂ ਵੱਲੋਂ ਕੱਲ੍ਹ ਨੂੰ ਪੇਡ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਸੀਟਾਂ ਉੱਤੇ 1304 ਉਮੀਦਵਾਰ ਮੈਦਾਨ ਵਿੱਚ ਹਨ। ਪਿਛਲੀਆਂ ਚੋਣਾਂ ਦੌਰਾਨ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੁੰਦਾ ਸੀ,ਪਰ ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਪੰਜਾਬ ਦੇ 22 ਕਿਸਾਨ ਸੰਗਠਨਾਂ ਦੀ ਸਾਂਝੀ ਪਾਰਟੀ ਸੰਯੁਕਤ ਸਮਾਜ ਮੋਰਚਾ ਵੀ ਇਸ ਵਾਰ ਮੈਦਾਨ ਵਿੱਚ ਹੈ।
ਇਸ ਦੇ ਨਾਲ ਹੀ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਵਿੱਚ 1 ਕਰੋੜ ਤੋਂ ਵੱਧ ਮਹਿਲ ਵੋਟਰਾਂ ਹਨ। ਪੰਜਾਬ ਵਿੱਚ ਕੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 99 ਹਜ਼ਾਰ 804 ਹੈ। ਉਨ੍ਹਾਂ ਵਿੱਤ 1 ਕਰੋੜ 12 ਲੱਖ 98 ਹਜ਼ਾਰ 81 ਮਰਦ ਅਤੇ 1 ਕਰੋੜ 2 ਲੱਖ 996 ਮਹਿਲਾਵਾਂ ਹਨ। ਇਸ ਤੋਂ ਇਲਾਵਾ 727 ਵੋਟਰ ਟ੍ਰਾਂਸਜੈਂਡਰ ਹਨ।