ਕੱਲ੍ਹ ਨੂੰ ਹੋਵੇਗਾ ਮਾਨ ਮੰਤਰੀ ਮੰਡਲ ਦਾ ਵਿਸਥਾਰ
ਪੜ੍ਹੋ ਕਦੋਂ ਅਤੇ ਕਿੱਥੇ ਹੋਵੇਗਾ ਸਹੁੰ ਚੁੱਕ ਸਮਾਗਮ, ਕਿਹੜੇ ਅਧਿਕਾਰੀਆਂ ਦੀਆਂ ਲੱਗੀਆਂ ਡਿਊਟੀਆਂ
ਕਿਹੜੇ ਕਿਹੜੇ ਨਾਮ ਮੰਤਰੀ ਮੰਡਲ ਦੀ ਦੌੜ ਵਿੱਚ ਸ਼ਾਮਿਲ
ਚੰਡੀਗੜ੍ਹ,3ਜੁਲਾਈ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਆਪਣੀ ਮੰਤਰੀ ਮੰਡਲ ਦਾ ਵਿਸਥਰ ਕਰਨ ਜਾ ਰਹੇ ਹਣ। ਨਵੇਂ ਮੰਤਰੀਆਂ ਨੂੰ ਕੱਲ੍ਹ ਸ਼ਾਮ 5 ਵਜੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਈ ਜਾਵੇਗੀ। ਇਸ ਦੇ ਨਾਲ ਹੀ ਸਹੁੰ ਚੁੱਕ ਸਮਾਗਮ ਲਈ ਅਫ਼ਸਰਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ।
ਪੰਜਾਬ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਲਈ ਤਾਇਨਾਤ ਕੀਤੇ ਗਏ ਪੀ.ਸੀ.ਐਸ. ਅਫ਼ਸਰਾਂ ਵਿੱਚ ਰਾਜੇਸ਼ ਤ੍ਰਿਪਾਠੀ (ਵਧੀਕ ਸਕੱਤਰ ਰੁਜ਼ਗਾਰ ਉਤਪਾਦਨ ਅਤੇ ਸਿਖਲਾਈ), ਦਲਵਿੰਦਰਜੀਤ ਸਿੰਘ (ਵਧੀਕ ਸਕੱਤਰ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ), ਰੁਬਿੰਦਰਜੀਤ ਸਿੰਘ ਬਰਾੜ (ਵਧੀਕ ਪ੍ਰਬੰਧ ਨਿਰਦੇਸ਼ਕ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ) ਸ਼ਾਮਲ ਹਨ। ), ਅਮਰਬੀਰ ਸਿੰਘ (ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ, ਪੰਜਾਬ), ਸੰਜੀਵ ਸ਼ਰਮਾ (ਸੰਯੁਕਤ ਡਾਇਰੈਕਟਰ, ਪ੍ਰਸ਼ਾਸਨ, ਓ/ਓ ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ), ਅਮਰਬੀਰ ਕੌਰ ਭੁੱਲਰ (ਜਨਰਲ ਮੈਨੇਜਰ- ਕਰਮਚਾਰੀ ਅਤੇ ਪ੍ਰਸ਼ਾਸਨ ਪਨਸਪ), ਰਾਕੇਸ਼ ਕੁਮਾਰ (ਸੰਯੁਕਤ ਡਾਇਰੈਕਟਰ) , ਸਥਾਨਕ ਸਰਕਾਰ), ਚਰਨਦੀਪ ਸਿੰਘ (ਸੰਯੁਕਤ ਸਕੱਤਰ, ਲੋਕ ਨਿਰਮਾਣ ਵਿਭਾਗ, ਬੀ.ਐਂਡ.ਆਰ.), ਜਸਲੀਨ ਕੌਰ (ਮੁੱਖ ਪ੍ਰਬੰਧਕ, ਕਰਮਚਾਰੀ, ਮਾਰਕਫੈਡ) ਅਤੇ ਸਰਬਜੀਤ ਕੌਰ (ਡਿਪਟੀ ਡਾਇਰੈਕਟਰ, ਪ੍ਰਸ਼ਾਸਨ, ਜਲ ਸਰੋਤ ਵਿਭਾਗ) ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਮਾਨ ਵਜ਼ਾਰਤ ਵਿੱਚ ਇੱਕ ਔਰਤ ਸਮੇਤ ਕੁੱਲ ਪੰਜ ਨਵੇਂ ਚਿਹਰੇ ਸ਼ਾਮਿਲ ਹੋ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਮੰਤਰੀਆਂ ਦੇ ਕਾਰ ਸੈਕਸ਼ਨ ਦੇ ਇੰਚਾਰਜ ਨੂੰ ਨਵੇਂ ਸ਼ਾਮਲ ਕੀਤੇ ਮੰਤਰੀਆਂ ਲਈ ਝੰਡੇ, ਚਿੰਨ੍ਹ ਵਾਲੀਆਂ 5 ਕਾਰਾਂ ਅਤੇ 5 ਸੁਰੱਖਿਆ ਵਾਹਨਾਂ ਨਾਲ ਤਿਆਰ ਰਹਿਣ ਲਈ ਵੀ ਕਿਹਾ ਹੈ। ਏਹਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦੂਜੀ ਵਾਰ ਵਿਧਾਇਕ ਬਣਨ ਵਾਲਿਆਂ ਨੂੰ ਇਸ ਵਾਰ ਕੈਬਿਨੇਟ ਵਿਚ ਜਗ੍ਹਾ ਮਿਲ ਸਕਦੀ ਹੈ। ਜਿਹਨਾਂ ਵਿਚ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ,ਸਰਵਜੀਤ ਕੌਰ ਮਾਣੂਕੇ, ਪ੍ਰੋਫ. ਬਲਜਿੰਦਰ ਕੌਰ ਦੇ ਨਾਮ ਸਭ ਤੋਂ ਵੱਧ ਚਰਚਾ ਵਿਚ ਹਨ।
ਇਸ ਵੇਲੇ ਭਗਵੰਤ ਮਾਨ ਦੀ ਕੈਬਨਿਟ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਨੌਂ ਮੰਤਰੀ ਹਨ। ਹੁਣ ਮੰਤਰੀ ਮੰਡਲ ਵਿੱਚ ਅੱਠ ਅਸਾਮੀਆਂ ਖਾਲੀ ਪਈਆਂ ਹਨ। ਕੱਲ੍ਹ ਦੇ ਵਿਸਥਾਰ ਤੋਂ ਬਾਅਦ ਵੀ ਕੈਬਨਿਟ ਮੰਤਰੀਆਂ ਦੀਆਂ 3 ਅਸਾਮੀਆਂ ਖਾਲੀ ਰਹਿਣਗੀਆਂ।