ਕੱਲ੍ਹ ਤੋਂ ਸ਼ੁਰੂ ਹੋਵੇਗੀ ਲੋਕ ਸਭਾ ਚੋਣਾਂ ਲਈ ਵੋਟਿੰਗ
ਪਹਿਲੇ ਫੇਜ਼ ਵਿਚ 21 ਰਾਜਾਂ ਦੀਆਂ 102 ਸੀਟਾਂ ਤੇ ਹੋਵੇਗੀ ਵੋਟਿੰਗ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- 2024 ਦੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਕੱਲ੍ਹ ਸ਼ੁੱਕਰਵਾਰ, 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਜ਼ਿਕਰਯੋਗ ਹੈ ਕਿ 2019 ਵਿੱਚ, ਭਾਜਪਾ ਨੇ ਸਭ ਤੋਂ ਵੱਧ 40, ਡੀਐਮਕੇ ਨੇ 24 ਅਤੇ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ। ਹੋਰਨਾਂ ਨੂੰ 23 ਸੀਟਾਂ ਮਿਲੀਆਂ ਸਨ। ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਕੁੱਲ 1,625 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ।