ਨਵੀਂ ਦਿੱਲੀ, 24 ਅਗਸਤ-ਭਾਰਤੀ ਰਿਜ਼ਰਵ ਬੈਂਕ ਕੱਲ੍ਹ 25 ਅਗਸਤ ਨੂੰ 200 ਦਾ ਨਵਾਂ ਨੋਟ ਜਾਰੀ ਕਰਨ ਜਾ ਰਿਹਾ ਹੈ| ਇਸ ਨੋਟ ਦਾ ਰੰਗ ਚਮਕੀਲਾ ਪੀਲਾ ਹੋਵੇਗਾ| ਇਸ ਨੋਟ ਦੀ ਛਪਾਈ ਸ਼ੁਰੂ ਹੋ ਚੁੱਕੀ ਹੈ|
ਇਸ ਦੌਰਾਨ ਸੰਭਾਵਨਾ ਹੈ ਕਿ ਇਸ ਨੋਟ ਦੇ ਜਾਰੀ ਹੋਣ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਹੁਣ ਤੱਕ 100 ਰੁਪਏ ਤੋਂ ਬਾਅਦ 500 ਦਾ ਨੋਟ ਹੀ ਸੀ ਅਤੇ ਉਸ ਤੋਂ ਬਾਅਦ 2000 ਦਾ ਨੋਟ| ਲੋਕਾਂ ਵਿਚ ਇਸ ਨੋਟ ਨੂੰ ਲੈ ਕੇ ਭਾਰੀ ਉਤਸ਼ਾਹ ਹੈ|
ਲੋਕਾਂ ਦਾ ਕਹਿਣਾ ਹੈ ਕਿ 200 ਦੇ ਨੋਟ ਨਾਲ ਕੈਸ਼ ਦੀ ਕਿੱਲਤ ਦੂਰ ਹੋ ਜਾਵੇਗੀ| ਉਹ ਪਹਿਲਾਂ ਏ.ਟੀ.ਐਮ ਮਸ਼ੀਨ ਵਿਚੋਂ ਜਦੋਂ ਪੈਸੇ ਕਢਵਾਉਂਦੇ ਸਨ ਤਾਂ ਕਈ ਵਾਰੀ ਉਨ੍ਹਾਂ ਨੂੰ ਮਸ਼ੀਨ ਵਿਚੋਂ 500 ਜਾਂ 2000 ਦੇ ਨੋਟ ਹੀ ਮਿਲਦੇ ਸਨ, ਹੁਣ 200 ਦਾ ਨੋਟ ਆਉਣ ਨਾਲ ਉਨ੍ਹਾਂ ਨੂੰ ਆਸਾਨੀ ਹੋ ਜਾਵੇਗੀ|
WhatsApp Call Recording: ਹੁਣ WhatsApp ਯੂਜ਼ਰ ਵੀ ਕਰ ਸਕਣਗੇ Call Recording, ਜਾਣੋ ਪੂਰੀ ਪ੍ਰਕਿਰਿਆ
WhatsApp Call Recording: ਹੁਣ WhatsApp ਯੂਜ਼ਰ ਵੀ ਕਰ ਸਕਣਗੇ Call Recording, ਜਾਣੋ ਪੂਰੀ ਪ੍ਰਕਿਰਿਆ ਨਵੀਂ ਦਿੱਲੀ, 12 ਨਵੰਬਰ (ਵਿਸ਼ਵ ਵਾਰਤਾ):...