ਕੱਚੇ ਮੁਲਾਜਮਾਂ ਅਤੇ ਸਫਾਈ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰੇ ਸੂਬਾ ਸਰਕਾਰ – ਕੌਂਸਲਰ ਮੁਖੀ ਰਾਮ
ਹੁਸ਼ਿਆਰਪੁਰ 25 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਨਗਰ ਨਿਗਮ ਦੇ ਵਾਰਡ ਨੰਬਰ 8 ਦੇ ਕੌਂਸਲਰ ਚੌ. ਮੁਖੀਰਾਮ ਜੋ ਕਿ ਨਗਰ ਪਾਲਿਕਾ ਹੁਸ਼ਿਆਰਪੁਰ ਦੇ ਅਤੇ ਨਗਰ ਨਿਗਮ ਹੁਸ਼ਿਆਰਪੁਰ
ਵਿੱਚ ਕਲਰਕ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਜਿਸਦੇ ਚਲਦਿਆਂਮੁਲਾਜਿਮਾਂ ਦੀਆਂ ਹਰ ਤਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਵਾਕਿਫ ਹਨ। ਮੁਖੀ ਰਾਮ ਨੇ ਪ੍ਰੈਸ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਦੇਸ਼ ਸਰਕਾਰ ਪਹਿਲ ਦੇ ਅਧਾਰ ਤੇ ਨਗਰ ਨਿਗਮ ਦੇ ਕੱਚੇ ਮੁਲਾਜਿਮਾਂ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਗੌਰ ਕਰਦੇ ਹੋਏ ਇਹਨਾਂ ਨੂੰ ਰੈਗੁਲਰ ਕਰੇ। ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਸ਼ਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਹੈ।ਉਹਨਾਂ ਨੇ ਕਿਹਾ ਕਿ ਅੱਜ ਜਿੱਥੇ ਲੋਕ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ਅਜਿਹੇ ਵਿੱਚ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਮਸ਼ਹੁਰ ਇਲਾਕੇ ਡੀ.ਏ.ਵੀ. ਕਾਲਜ,ਅਸਲਾਮਾਬਾਦ ਅਤੇ ਸ਼ਹਿਰ ਦੇ ਹੋਰ ਮੁੱਖ ਚੌਂਕਾਂ ਵਿੱਚ ਗੰਦਗੀ ਦੇ ੍ਰਢੇਰ ਲੱਗੇ ਹੋਏ ਹਨ ਜਿਨ ਨਾਲ ਨਾ ਕੇਵਲ ਸ਼ਹਿਰ ਵਾਸੀ ਪਰੇਸ਼ਾਨ ਹਨ ਬਲਕਿ ਸ਼ਹਿਰ ਵਿੱਚੋਂ ਗੁਜਰਨ ਵਾਲੇ ਹੋਰ ਮੁਸਾਫਿਰਾਂ ਦੇ ਮਨ ਵਿੱਚ ਸਰਕਾਰ ਦਾ ਗਲਤ ਅਕਸ ਬਣਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਵਾਰਡ ਦੇ ਨਾਲ ਨਾਲ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਸੀਵਰੇਜ ਬੰਦ ਹੋਏ ਪਏ ਹਨ ਜਿਹਨਾਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਰਿਹਾ ਹੈ ਅਤੇ ਚਾਰੇ ਪਾਸੇ ਗੰਦਗੀ ਦਾ ਆਲਮ ਹੈ। ਸ਼ਹਿਰ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜਰ ਮੁਖੀ ਰਾਮ ਨੇ ਸੂਬਾ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਜਲਦ ਹੀ ਸਫਾਈ ਕਰਮਚਾਰੀਆਂ ਦੀਆਂ
ਜਾਇਜ ਮੰਗਾਂ ਤੇ ਗੌਰ ਕੀਤੀ ਜਾਵੇ ਅਤੇ ਕੱਚੇ ਮੁਲਾਜਿਮਾਂ ਨੂੰ ਪੱਕਾ
ਕੀਤਾ ਜਾਵੇ ਤਾਂਕਿ ਮੁਲਾਜਿਮ ਆਪਣੀਆਂ ਸੇਵਾਵਾਂ ਸ਼ਹਿਰ ਨੂੰ ਦੇ ਸਕਣ ਅਤੇ ਸ਼ਹਿਰ ਵਿੱਚ ਸਫਾਈ ਵਿਵਸਥਾ ਮੁੜ ਬਹਾਲ ਹੋ ਸਕੇ।