ਕੰਗਨਾ ਰਣੌਤ ਨੂੰ ਪਿਆ ਥੱਪੜ ਤਾਂ ਭੈਣ ਨੂੰ ਹੋਈ ਪੀੜ , ਕਹੀਆਂ ਵੱਡੀਆਂ ਗੱਲਾਂ
ਚੰਡੀਗੜ੍ਹ, 7ਜੂਨ(ਵਿਸ਼ਵ ਵਾਰਤਾ)- ਚੰਡੀਗੜ੍ਹ ਏਅਰਪੋਰਟ ‘ਤੇ ਸੀਆਈਐਸਐਫ ਦੀ ਮਹਿਲਾ ਜਵਾਨ ਵੱਲੋਂ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਕਾਫੀ ਨਾਰਾਜ਼ ਹੈ। ਇਸ ਦੇ ਨਾਲ ਹੀ ਰੰਗੋਲੀ ਨੇ ਇਸ ਥੱਪੜ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਖਾਲਿਸਤਾਨੀਆਂ ‘ਤੇ ਨਿਸ਼ਾਨਾ ਸਾਧਦਿਆਂ ਇਕ ਲੰਬੀ ਪੋਸਟ ਸਾਂਝੀ ਕੀਤੀ ਹੈ।
ਗਨਾ ਰਣੌਤ ਵੱਲੋਂ ਇਸ ਘਟਨਾ ਦਾ ਵੀਡੀਓ ਜਾਰੀ ਕੀਤੇ ਜਾਣ ਤੋਂ ਬਾਅਦ ਰੰਗੋਲੀ ਨੇ ਸੋਸ਼ਲ ਮੀਡੀਆ ‘ਤੇ ਇਸ ਪੂਰੀ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਰੰਗੋਲੀ ਨੇ ਲਿਖਿਆ- ‘ਖਾਲਿਸਤਾਨੀਓ, ਇਹੀ ਔਕਾਤ ਹੈ ਤੁਹਾਡੇ ਲੋਕਾਂ ਦੀ। ਪਿੱਛੇ ਤੋਂ ਯੋਜਨਾ ਬਣਾ ਕੇ ਹਮਲਾ ਕਰਨਾ। ਪਰ, ਮੇਰੀ ਭੈਣ ਦੀ ਰੀੜ ਦੀ ਹੱਡੀ ਸਟੀਲ ਦੀ ਹੈ। ਤੁਸੀਂ ਇਸ ਨੂੰ ਤੋੜ ਨਹੀਂ ਸਕਦੇ। ਉਹ ਇਸ ਸਥਿਤੀ ਨੂੰ ਆਪ ਹੀ ਸੰਭਾਲ ਲਵੇਗੀ, ਪਰ ਤੁਹਾਡੇ ਪੰਜਾਬ ਦਾ ਕੀ ਬਣੇਗਾ? ਕਿਸਾਨ ਲਹਿਰ ਖਾਲਿਸਤਾਨੀਆਂ ਦਾ ਅੱਡਾ ਸੀ। ਇੱਕ ਗੱਲ ਹੋਰ ਇਹ ਹੈ ਕਿ ਇਹ ਸਾਬਤ ਹੋ ਗਿਆ ਹੈ ਕਿ ਇਹ ਇੱਕ ਵੱਡੀ ਸੁਰੱਖਿਆ ਗਲਤੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਸਾਨੂੰ ਸਾਰਿਆਂ ਨੂੰ ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।