ਕੰਗਨਾ ਰਣੌਤ ਦੀ ਫਿਲਮ ‘ਧਾਕੜ’ ਦੀਆਂ ਪੂਰੇ ਭਾਰਤ ਵਿੱਚ ਵਿਕੀਆਂ ਸਿਰਫ 20 ਟਿਕਟਾਂ;ਕਮਾਏ 4420 ਰੁਪਏ
ਚੰਡੀਗੜ੍ਹ,28 ਮਈ(ਵਿਸ਼ਵ ਵਾਰਤਾ)-ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਐਕਸ਼ਨ ਫਿਲਮ ‘ਧਾਕੜ’ ਬਾਕਿਸ ਆਫਿਸ ਤੇ ਮੂਧੇ ਮੂੰਹ ਡਿੱਗ ਗਈ ਹੈ। ਪਿਛਲੇ ਸ਼ੁੱਕਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਦੇ ਅੱਠਵੇਂ ਦਿਨ ਸਿਰਫ 20 ਟਿਕਟਾਂ ਹੀ ਵਿਕੀਆਂ ਅਤੇ ਫਿਲਮ ਨੇ ਭਾਰਤ ਭਰ ਵਿੱਚ 4420 ਰੁਪਏ ਦੀ ਕਮਾਈ ਕੀਤੀ ਹੈ। ਜਾਣਕਾਰੀ ਅਨੁਸਾਰ ਜ਼ਿਆਦਾਤਰ ਸਿਨੇਮਾ ਹਾਲਾਂ ਨੇ ਪਹਿਲਾਂ ਹੀ ਇਸ ਐਕਸ਼ਨ ਥ੍ਰਿਲਰ ਦੇ ਪ੍ਰਦਰਸ਼ਨ ਨੂੰ ਬੰਦ ਕਰ ਦਿੱਤਾ ਹੈ, ਪਰ ਕੁਝ ਸਿਨੇਮਾ ਹਾਲਾਂ ਵਿੱਚ ਇਹ ਅਜੇ ਵੀ ਚੱਲ ਰਹੀ ਹੈ।ਲਗਭਗ 80 ਕਰੋੜ ਦੀ ਲਾਗਤ ਨਾਲ ਬਣੀ ਫਿਲਮ ਨੇ ਹੁਣ ਤੱਕ ਕੇਵਲ 3 ਕਰੋੜ ਹੀ ਕਮਾਏ ਹਨ।