
ਟੀ.ਵੀ ਸ਼ੋਅ ਵਿਚ ਕੰਗਨਾ ਦੇ ਹਾਲੀਆ ਬਿਆਨ ਕਾਰਨ ਇਹ ਮੁੱਦਾ ਇਕ ਵਾਰ ਫਿਰ ਗਰਮ ਹੋ ਗਿਆ ਹੈ। ਉਸ ਨੇ ਕਿਹਾ ਕਿ ਉਹ ਰਿਤਿਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਦੋਵਾਂ ਵਿਚਕਾਰ ਵਿਆਹ ਦੀ ਗੱਲ ਹੋਈ ਵੀ ਸੀ। ਕੰਗਨਾ ਦੇ ਦਾਅਵੇ ਅਨੁਸਾਰ, ਰਿਤਿਕ ਨੇ ਅਪਣੀ ਪਤਨੀ ਨਾਲ ਤਲਾਕ ਤੋਂ ਬਾਅਦ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ‘ਚ ਪਛਾਨਣ ਤੋਂ ਵੀ ਇਨਕਾਰ ਕਰ ਦਿਤਾ। ਰਿਤਿਕ ਕੰਗਨਾ ਨਾਲ ਪਿਆਰ ਸਬੰਧਾਂ ਨੂੰ ਨਕਾਰ ਰਹੇ ਹਨ। ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਵੀ ਇਸ ਵਿਵਾਦ ‘ਚ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰਿਤਿਕ ਸੱਚ ਬੋਲਿਆ ਤਾਂ ਲੋਕ ਹੈਰਾਨ ਹੋ ਜਾਣਗੇ।