ਮੋਹਾਲੀ, 13 ਦਸੰਬਰ (ਵਿਸ਼ਵ ਵਾਰਤਾ) – ਭਾਰਤ ਤੇ ਸ੍ਰੀਲੰਕਾ ਵਿਚਾਲੇ ਦੂਸਰੇ ਵਨਡੇ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆ ਵਿਚ ਕਾਫੀ ਉਤਸ਼ਾਹ ਰਿਹਾ| ਦਰਸ਼ਕ ਧੁੰਦ ਅਤੇ ਠੰਢ ਦੇ ਬਾਵਜੂਦ ਸਵੇਰੇ 6 ਵਜੇ ਤੋਂ ਹੀ ਲਾਈਨ ਵਿਚ ਲੱਗ ਗਏ ਸਨ| ਪਹਿਲਾਂ ਪੀ.ਸੀ.ਏ ਵੱਲੋਂ ਕਿਹਾ ਗਿਆ ਸੀ ਕਿ ਦਰਸ਼ਕਾਂ ਨੂੰ ਸਟੇਡੀਅਮ ਵਿਚ ਪ੍ਰਵੇਸ਼ ਲਈ 8.30 ਵਜੇ ਗੇਟ ਖੋਲ੍ਹ ਦਿੱਤੇ ਜਾਣਗੇ, ਪਰ ਪੀ.ਸੀ.ਏ ਤੇ ਪੁਲਿਸ ਵੱਲੋਂ ਲਗਪਗ 10.30 ਵਜੇ 2 ਘੰੰਟੇ ਦੀ ਦੇਰੀ ਨਾਲ ਲੋਕਾਂ ਦੀ ਐਂਟਰੀ ਕੀਤੀ ਗਈ| ਇਸ ਦੌਰਾਨ ਕਈ ਵਾਰ ਧੱਕਾ-ਮੁੱਕੀ ਵੀ ਦਰਸ਼ਕਾਂ ਵਿਚਾਲੇ ਦੇਖਣ ਨੂੰ ਮਿਲੀ|
ਇੰਨਾ ਹੀ ਨਹੀਂ ਇਕ ਵਾਰ ਤਾਂ ਗੇਟ ਨੰਬਰ 5 ਤੇ 6 ਤੇ ਦਰਸ਼ਕਾਂ ਦੀ ਗਿਣਤੀ ਇੰਨੀ ਵਧ ਗਈ ਸੀ ਕਿ ਪੁਲਿਸ ਨੂੰ ਉਨ੍ਹਾਂ ਨੂੰ ਸੰਭਾਲਣ ਲਈ ਕਾਫੀ ਮਿਹਨਤ ਕਰਨੀ ਪਈ| ਗੇਟ ਨੰਬਰ 5 ਉਤੇ ਤਾਂ ਇਕ ਵਾਰ ਲਾਈਨਾਂ ਵਿਚ ਖੜ੍ਹੇ ਲੋਕਾਂ ਵਿਚਾਲੇ ਝਗੜਾ ਤੱਕ ਹੋ ਗਿਆ, ਜਿਸ ਨੂੰ ਪੁਲਿਸ ਨੇ ਸੰਭਾਲਿਆ|
ਇਸ ਦੌਰਾਨ ਪੁਲਿਸ ਨੇ ਮੋਬਾਈਲ ਫੋਨਾਂ ਦੇ ਹੈਡਫੋਨ, ਚਾਰਜਰ, ਸਿੱਕੇ, ਪੈੱਨ ਆਦਿ ਗੇਟ ਦੇ ਬਾਹਰ ਹੀ ਰਖਵਾ ਲਏ ਅਤੇ ਇਨ੍ਹਾਂ ਵਸਤੂਆਂ ਨੂੰ ਅੰਦਰ ਨਹੀਂ ਜਾਣ ਦਿੱਤਾ|
PUNJAB : ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਕੀਤਾ ਐਲਾਨ
PUNJAB : ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਕੀਤਾ ਐਲਾਨ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਖਿਡਾਰੀਆਂ...