ਰੋਪੜ 9 ਅਪ੍ਰੈਲ( ਵਿਸ਼ਵ ਵਾਰਤਾ)-ਕੋਰੋਨਾ ਵਾਇਰਸ ਪੀੜ੍ਹਤ ਮ੍ਰਿਤਕ ਦੇ ਸੰਸਕਾਰ ਸਬੰਧੀ ਤੱਥ-ਰਹਿਤ ਗਲਤ ਅਫਵਾਹਾਂ ਨੂੰ ਖਾਰਜ ਕਰਦਿਆਂ ਅੱਜ ਮੈਂ ਜ਼ਿਲਾ ਰੋਪੜ ਦੇ ਪਿੰਡ ਚਿਤਾਮਲੀ ਵਿਖੇ ਮ੍ਰਿਤਕ ਸਰਪੰਚ ਮੋਹਨ ਸਿੰਘ ਦੇ ਅਤਿੰਮ ਸੰਸਕਾਰ ਮੌਕੇ ਗਿਆ। ਇਸ ਮੌਕੇ ਮੇਰੇ ਨਾਲ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ। ਕੋਵੀਡ-19 ਪਾਜੇਟਿਵ ਮ੍ਰਿਤਕ ਦੇ ਸਰੀਰ ਦਾ ਸਸਕਾਰ ਕਰਨ ਨਾਲ ਕੋਈ ਖਤਰਾ ਨਹੀਂ ਹੁੰਦਾ, ਇਥੋਂ ਤੱਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ।ਸਸਕਾਰ ਦੀ ਸਾਰੀ ਪ੍ਰਕਿਰਿਆ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੀ ਗਾਈਡਲਾਈਨਜ ਅਨੁਸਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸ਼ਮਸ਼ਾਨਘਾਟ/ਦਫਨਾਉਣ ਵਾਲੇ ਸਥਾਨ `ਤੇ ਵੱਡੇ ਇਕੱਠ ਤੋਂ ਸਮਾਜਿਕ ਦੂਰੀਆਂ ਦੇ ਉਪਾਅ ਵਜੋਂ ਪਰਹੇਜ ਕਰਨਾ ਚਾਹੀਦਾ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਨੇਕ ਰੂਹ ਨੂੰ ਅਪਣੇ ਚਰਨਾ ਵਿੱਚ ਸ਼ਰਨ ਦੇਵੇ।