-ਮਿਸ਼ਨ ਫ਼ਤਿਹ ਤਹਿਤ ਘਰ-ਘਰ ਸਰਵੇ ਕਰਕੇ ਸ਼ੱਕੀ ਮਰੀਜਾਂ ਦੀ ਪਛਾਣ ਤੇ ਟੈਸਟ ਕਰਵਾਉਣ ‘ਚ ਆਸ਼ਾ ਵਰਕਰਾਂ ਦੀ ਅਹਿਮ ਭੂਮਿਕਾ
-ਹਰ ਘਰ ‘ਚ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਸਿਹਤ ਡਾਟਾ ਇਕੱਠਾ ਕਰਕੇ ਰਿਪੋਰਟ ਆਨ ਲਾਈਨ ਕਰਵਾਈ
ਪਟਿਆਲਾ, 11 ਜੁਲਾਈ (ਵਿਸ਼ਵ ਵਾਰਤਾ)-
ਕੋਵਿਡ-19 ਕਰੋਨਾ ਮਹਾਂਮਾਰੀ ਦੌਰਾਨ ਮਿਸ਼ਨ ਫ਼ਤਿਹ ਤਹਿਤ ਕੰਮ ਕਰ ਰਹੀਆਂ ਆਸ਼ਾ (ਮਾਨਤਾ ਪ੍ਰਾਪਤ ਸਮਾਜ ਸੇਵਿਕਾ) ਦੀ ਹੇਠਲੇ ਪੱਧਰ ‘ਤੇ ਅਹਿਮ ਭੂਮਿਕਾ ਰਹੀ ਹੈ। ਪਟਿਆਲਾ ਜ਼ਿਲ੍ਹੇ ‘ਚ ਸਿਹਤ ਵਿਭਾਗ ਦੇ 6 ਬਲਾਕਾਂ, 3 ਸਬ ਡਵੀਜਨ ਹਸਪਤਾਲਾਂ ਤੇ ਸ਼ਹਿਰੀ ਖੇਤਰ ‘ਚ 1372 ਆਸ਼ਾ ਵਰਕਰਜ਼ ਜਿਥੇ ਕੋਵਿਡ ਪਾਜੀਟਿਵ ਕੇਸਾਂ ਨਾਲ ਸਬੰਧਤ ਵਿਅਕਤੀਆਂ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੰਪਰਕ ਲੜੀ ਲੱਭਣ ਦਾ ਕਾਰਜ ਕਰ ਰਹੀਆਂ ਹਨ ਉਥੇ ਹੀ 14 ਦਿਨਾਂ ਲਈ ਇਕਾਂਤਵਾਸ ਕੀਤੇ ਵਿਅਕਤੀਆਂ ਦੇ ਘਰਾਂ ‘ਚ ਜਾ ਕੇ ਉਨ੍ਹਾਂ ਦੀ ਸਿਹਤ ਜਾਂਚ ਦਾ ਕੰਮ ਵੀ ਕਰ ਰਹੀਆਂ ਹਨ।
ਹਾਲ ਹੀ ਦੌਰਾਨ ਜ਼ਿਲ੍ਹੇ ਭਰ ‘ਚ ਆਸ਼ਾ ਵਰਕਰਾਂ ਨੇ ਹਰ ਘਰ ‘ਚ ਮੌਜੂਦ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਸਿਹਤ ਸਬੰਧੀਂ ਅੰਕੜੇ ਇਕੱਤਰ ਕਰਕੇ ਰਿਪੋਰਟ ਵੀ ਆਨ ਲਾਈਨ ਕਰਵਾਈ ਹੈ। ਮਿਸ਼ਨ ਫ਼ਤਿਹ ਤਹਿਤ ਆਸ਼ਾ ਵਰਕਰਾਂ ਦੇ ਕੰਮ ਨੂੰ ਦੇਖਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ ਵੱਲੋਂ ਇਨ੍ਹਾਂ ਆਸ਼ਾ ਵਰਕਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ ਹੈ।
ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਜਿੱਥੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਖੰਘ, ਜੁਕਾਮ, ਸਾਹ ਲੈਣ ‘ਚ ਤਕਲੀਫ ਅਤੇ ਹੋਰ ਕਿਸੇ ਤਰ੍ਹਾਂ ਦੇ ਲੱਛਣ ਦਿਖਾਈ ਦੇਣ ‘ਤੇ ਉਨ੍ਹਾਂ ਦਾ ਫਲੂ ਕਾਰਨਰ ‘ਤੇ ਲਿਜਾ ਕੇ ਕੋਵਿਡ-19 ਦੇ ਟੈਸਟ ਲਈ ਸੈਂਪਲ ਵੀ ਦੁਆਇਆ ਜਾਂਦਾ ਹੈ। ਆਸ਼ਾ ਵਰਕਰਾਂ ਵੱਲੋਂ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਘਰ-ਘਰ ਸਰਵੇ ਕਰਕੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਟੈਸਟ ਕਰਵਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।
ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੇ 6 ਬਲਾਕਾਂ ਭਾਦਸੋਂ, ਦੁੱਧਨ ਸਾਧਾਂ, ਕੌਲੀ, ਹਰਪਾਲਪੁਰ, ਸ਼ੁਤਰਾਣਾ ਤੇ ਕਾਲੋ ਮਾਜਰਾ ਅਤੇ ਤਿੰਨ ਸਬ ਡਵੀਜਨ ਹਸਪਤਾਲਾਂ ਨਾਭਾ, ਸਮਾਣਾ, ਰਾਜਪੁਰਾ ਸਮੇਤ ਪਟਿਆਲਾ ਸ਼ਹਿਰੀ ਖੇਤਰਾਂ ‘ਚ ਡਾ. ਜਤਿੰਦਰ ਕਾਂਸਲ ਦੀ ਦੇਖ ਰੇਖ ਹੇਠ ਪਿੰਡਾਂ ਵਿੱਚ ਪ੍ਰਤੀ 1 ਹਜਾਰ ਦੀ ਅਬਾਦੀ ਪਿੱਛੇ ਪ੍ਰਤੀ 1 ਆਸ਼ਾ ਕੰਮ ਕਰ ਰਹੀਆਂ ਹਨ। ਇਨ੍ਹਾਂ ਵੱਲੋਂ ਫੀਲਡ ਸਰਵੇ ਦੌਰਾਨ ਜਾਣਕਾਰੀ ਇਕੱਤਰ ਕਰਨ ‘ਚ ਵੱਡੀ ਤੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
KHADOOR SAHIB NEWS :ਜੇ ਅਮ੍ਰਿਤਪਾਲ ਸਿੰਘ MP ਵਜੋਂ ਸੋਹੁੰ ਨਹੀਂ ਚੁੱਕ ਪਾਉਂਦੇ, ਤਾ ਕੀ ਕਹਿੰਦਾ ਹੈ ਕਾਨੂੰਨ !!!
ਨਵੀਂ ਦਿੱਲੀ 25 ਜੂਨ (ਵਿਸ਼ਵ ਵਾਰਤਾ)KHADOOR SAHIB NEWS: ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ...