ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਕੋਵਿਡ-19 ਦੇ ਖ਼ਤਰੇ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਘਰ-ਘਰ ਪਹੁੰਚ ਕਰਨਗੀਆਂ ਆਂਗਵਾੜੀ ਵਰਕਰਾਂ
–ਡਿਪਟੀ ਕਮਿਸ਼ਨਰ ਨੇ ‘ਮਿਸ਼ਨ ਫ਼ਤਿਹ‘ ਦਾ ਬੈਜ ਲਗਾ ਕੇ ਕੀਤੀ ਸ਼ੁਰੂਆਤ
ਅੰਮ੍ਰਿਤਸਰ, 15 ਜੂਨ ( )-ਜਿਲੇ ਵਿਚੋਂ ਕੋਵਿਡ ਦੇ ਖਾਤਮੇ ਲਈ ਲੋਕਾਂ ਦਾ ਸਾਥ ਲੈਣ ਦੇ ਇਰਾਦੇ ਨਾਲ ਜਿਲਾ ਪ੍ਰਸ਼ਾਸਨ ਵੱਲੋਂ ਹਰੇਕ ਘਰ ਦਾ ਦਰਵਾਜਾ ਖੜਕਾਉਣ ਦਾ ਫੈਸਲਾ ਕੀਤਾ ਗਿਆ ਹੈ,ਜਿਸ ਦੇ ਚੱਲਦੇ ਅੱਜ ਆਂਗਨਵਾੜੀ ਵਰਕਰਾਂ ਦਾ ਸਾਥ ਲਿਆ ਗਿਆ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਸ. ਨਰਿੰਦਰ ਸਿੰਘ ਪੰਨੂੰ ਅਤੇ ਆਂਗਨਵਾੜੀ ਦੇ ਸੁਪਰਵਾਈਜ਼ਰਾਂ ਨੂੰ ਅੱਜ ਰਮਸੀ ਤੌਰ ਉਤੇ ‘ਮਿਸ਼ਨ ਫਤਿਹ‘ ਬੈਜ ਲਗਾ ਕੇ ਇਸ ਕੰਮ ਲਈ ਤੋਰਿਆ। ਉਨਾਂ ਦੱਸਿਆ ਕਿ ਜਿਲੇ ਵਿਚ 1859 ਆਂਗਨਵਾੜੀ ਵਰਕਰਾਂ ਨੂੰ ਕੇਵਲ ਇਸ ਕੰਮ ਲਈ ਹਰੇਕ ਘਰ ਵਿਚ ਪਹੁੰਚ ਕਰਨ ਲਈ ਭੇਜਿਆ ਜਾ ਰਿਹਾ ਹੈ ਕਿ ਉਹ ਲੋਕਾਂ ਨੂੰ ਜਾ ਕੇ ਸਮਝਾਉਣ ਕਿ ਕਰਫਿਊ ਖਤਮ ਕਰ ਦੇਣ ਦਾ ਅਰਥ ਕੋਰੋਨਾ ਦਾ ਖਾਤਮਾ ਨਹੀਂ ਹੈ। ਕੋਵਿਡ-19 ਦਾ ਖ਼ਤਰਾ ਅਜੇ ਬਰਕਰਾਰ ਹੈ ਅਤੇ ਸਾਰੇ ਲੋਕ ਇਸ ਪ੍ਰਤੀ ਸਾਵਧਾਨ ਰਹਿਣ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਲਈ ਮਿਸ਼ਨ ਫਤਿਹ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ,ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸ. ਢਿੱਲੋਂ ਨੇ ਆਪਣੇ ਸੰਬੋਧਨ ਵਿਚ ਆਂਗਨਵਾੜੀ ਵਰਕਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਘਰ-ਘਰ ਜਾ ਕੇ ਸਮਝਾਉਣ ਕਿ ਕੋਵਿਡ 19 ਦਾ ਇਲਾਜ ਅਜੇ ਤੱਕ ਕੋਈ ਨਹੀਂ ਹੈ, ਸੋ ਤੁਸੀਂ ਇਸ ਤੋਂ ਬਚਾਅ ਲਈ ਮਾਸਕ, ਆਪਸੀ ਦੂਰੀ ਅਤੇ ਹੱਥਾਂ ਦੀ ਸਫਾਈ ਵਰਗੇ ਅਹਿਮ ਨੁਕਤਿਆਂ ਉਤੇ ਲਗਾਤਾਰ ਧਿਆਨ ਦਿਉ। ਉਨਾਂ ਕਿਹਾ ਕਿ ਇਹ ਕੇਵਲ ਸਾਡੀ ਡਿਊਟੀ ਨਹੀਂ, ਬਲਕਿ ਆਪਣੇ ਆਪ ਨੂੰ ਕੋਵਿਡ ਦੇ ਖ਼ਤਰੇ ਤੋਂ ਬਚਾ ਕੇ ਰੱਖਣ ਲਈ ਵੀ ਜਰੂਰੀ ਹੈ ਕਿ ਅਸੀਂ ਆਪਣੇ ਪਿੰਡ, ਸ਼ਹਿਰ ਨੂੰ ਕੋਵਿਡ ਦੇ ਪ੍ਰਕੋਪ ਤੋਂ ਦੂਰ ਰੱਖੀਏ। ਉਨਾਂ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਅਪਨਾਉਂਦੇ ਹੋਏ ਆਪਣੀ ਡਿਊਟੀ ਕਰਨ, ਜਿਸ ਨਾਲ ਆਪਣਾ ਬਚਾਅ ਰਹੇਗਾ, ਉਥੇ ਆਮ ਲੋਕਾਂ ਨੂੰ ਵੀ ਚੰਗਾ ਸੰਦੇਸ਼ ਜਾਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਪ੍ਰਿੰਸੀਪਲ ਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਜਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਸ. ਨਰਿੰਦਰ ਸਿੰਘ ਪੰਨੂੰ ਅਤੇ ਆਂਗਨਵਾੜੀ ਦੇ ਸੁਪਰਵਾਈਜ਼ਰਾਂ ਨੂੰ ਮਿਸ਼ਨ ਫਤਿਹ ਦਾ ਬੈਜ ਲਗਾਉਂਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ।
===========
File No.DIPR-PRSS0PRS1(356)/2018/
I/35266/2020
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਸੁਵਿਧਾ ਕੇਂਦਰਾਂ ਵਿਚ ਕੰਮ ਆਮ ਵਾਂਗ ਹੋਇਆ ਸ਼ੁਰੂ
ਮਿਸ਼ਨ ਫ਼ਤਿਹ ਤਹਿਤ ਆਪਸੀ ਦੂਰੀ ਅਤੇ ਮਾਸਕ ਪਾਉਣਾ ਹੈ ਲਾਜ਼ਮੀ
ਅੰਮ੍ਰਿਤਸਰ, 15 ਜੂਨ ( )-ਕੋਵਿਡ 19 ਦੇ ਖਤਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਤੋਂ ਬਾਅਦ ਦੁਬਾਰਾ ਖੋਲੇ ਗਏ ਸੁਵਿਧਾ ਕੇਂਦਰਾਂ ਵਿਚ ਕੰਮ ਆਮ ਵਾਂਗ ਸ਼ੁਰੂ ਹੋ ਚੁੱਕਾ ਹੈ, ਪਰ ਹੁਣ ਕਿਸੇ ਵੀ ਕੰਮ ਲਈ ਕੇਂਦਰ ਵਿਚ ਆਉਣ ਵਾਲੇ ਵਿਅਕਤੀ ਨੂੰ ਮੂੰਹ ਉਤੇ ਮਾਸਕ ਅਤੇ ਲਾਇਨ ਵਿਚ ਖੜਦੇ ਵਕਤ ਆਪਸੀ ਦੂਰੀ ਦਾ ਧਿਆਨ ਦੇਣਾ ਲਾਜ਼ਮੀ ਹੈ। ਇਹ ਜਾਣਕਾਰੀ ਦਿੰਦੇ ਜਿਲਾ ਮੈਨੇਜਰ ਸ੍ਰੀ ਰਾਜੀਵ ਸੋਨੀ ਨੇ ਦੱਸਿਆ ਕਿ ਸਾਡੇ ਵੱਲੋਂ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਵੇਲੇ ਕਰੀਬ 300 ਆਦਮੀ ਰੋਜ਼ਾਨਾ ਵੱਖ-ਵੱਖ ਸੇਵਾਵਾਂ ਲਈ ਪਹੁੰਚ ਕਰ ਰਹੇ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਤਾਂ ਮਾਸਕ ਪਾ ਕੇ ਜਾਂ ਰੁਮਾਲ ਬੰਨ ਕੇ ਹੀ ਆਉਂਦੇ ਹਨ, ਪਰ ਜੇਕਰ ਕਿਸੇ ਨੇ ਅਜਿਹਾ ਨਾ ਕੀਤਾ ਹੋਵੇ ਤਾਂ ਸਾਡੇ ਕਰਮਚਾਰੀ ਉਸੇ ਵੇਲੇ ਇਸ ਗੱਲ ਦਾ ਨੋਟਿਸ ਲੈਂਦੇ ਉਸ ਨੂੰ ਮੂੰਹ ਢੱਕਣ ਲਈ ਆਖ ਦਿੰਦੇ ਹਨ। ਇਸੇ ਤਰਾਂ ਆਪਸੀ ਦੂਰੀ ਦਾ ਧਿਆਨ ਰੱਖਦੇ ਹੋਏ ਹਰੇਕ ਲਾਇਨ ਵਿਚ ਚੱਕਰ ਲਗਾ ਕੇ ਲੋਕਾਂ ਨੂੰ ਦੂਰ-ਦੂਰ ਖੜਨ ਦਾ ਸੰਦੇਸ਼ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਸਬੰਧੀ ਵੀ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ, ਮੂੰਹ ਤੇ ਮਾਸਕ ਲਗਾਉਣਾ ਅਤੇ ਬਾਰ ਬਾਰ ਨੱਕ ਮੂੰਹ ਨੂੰ ਹੱਥ ਲਗਾਉਣ ਤੋਂ ਗੁਰੇਜ ਕਰਨਾ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੇਰੇ ਤੋਂ ਇਲਾਵਾ ਜਿਲਾ ਮਾਸਟਰ ਟਰੇਨਰ ਸ੍ਰੀ ਜਗਦੀਪ ਸਿੰਘ, ਜਿਲਾ ਟੈਕਨੀਕਲ ਅਸਿਸਟੈਂਟ ਪਿੰ੍ਰਸ ਸਿੰਘ, ਪਰਮਜੀਤ ਸਿੰਘ, ਮੋਹਿਤ ਸ਼ਰਮਾ, ਨਵਪ੍ਰੀਤ ਸਿੰਘ, ਰਘੂ ਕਾਲੀਆ ਵੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਵਾਰ-ਵਾਰ ਆਪਣੀ ਡਿਊਟੀ ਕਰਦੇ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਕੋਲ ਕੰਮ ਲਈ ਆਇਆ ਵਿਅਕਤੀ ਸੁਰੱਖਿਅਤ ਵਾਪਸ ਜਾਵੇ ਇਸ ਲਈ ਅਸੀਂ ਅਕਸਰ ਆਪਣੇ ਦਫਤਰ ਨੂੰ ਸੈਨੇਟਾਈਜ਼ ਵੀ ਕਰਵਾਉਂਦੇ ਰਹਿੰਦੇ ਹਾਂ। ਉਨਾਂ ਕਿਹਾ ਕਿ ਕਰਮਚਾਰੀਆਂ ਦੇ ਆਪਣੇ-ਆਪਣੇ ਕੈਬਿਨ ਹਨ, ਪਰ ਇਸ ਦੇ ਬਾਵਜੂਦ ਵੀ ਉਨਾਂ ਨੂੰ ਆਪਸੀ ਦੂਰੀ ਰੱਖਣ ਲਈ ਹਦਾਇਤ ਕੀਤੀ ਹੋਈ ਹੈ। ਦੁਪਿਹਰ ਦੇ ਖਾਣੇ ਵਕਤ ਵੀ ਇੰਨਾਂ ਕਰਮਚਾਰੀਆਂ ਨੂੰ ਇਕੱਠੇ ਬੈਠਣ ਤੋਂ ਰੋਕਿਆ ਗਿਆ ਹੈ।
ਕੈਪਸ਼ਨ
ਸੁਵਿਧਾ ਕੇਂਦਰ ਵਿਚ ਆਪਣੇ ਕੰਮਾਂ ਲਈ ਆਏ ਲੋਕ ਮਾਸਕ ਤੇ ਆਪਸੀ ਦੂਰੀ ਦਾ ਧਿਆਨ ਰੱਖਦੇ ਹੋਏ ਆਪਣੇ ਕੰਮ ਕਰਵਾਉਂਦੇ ਹੋਏ।
=========
File No.DIPR-PRSS0PRS1(356)/2018/
I/35267/2020
ਦਫਤਰ ਜਿਲਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਚਾਹਵਾਨ ਪ੍ਰਵਾਸੀ 18 ਜੂਨ ਤੱਕ ਕਰਵਾ ਸਕਦੇ ਨੇ ਰਜਿਸਟਰੇਸ਼ਨ-ਵਧੀਕ ਡਿਪਟੀ ਕਮਿਸ਼ਨਰ
ਹੈਲਪ ਲਾਈਨ ਨੰਬਰ ਕੀਤੇ ਜਾਰੀ
35 ਟਰੇਨਾਂ ਰਾਹੀਂ 41356 ਪ੍ਰਵਾਸੀ ਮਜਦੂਰਾਂ ਨੂੰ ਮੂਲ ਰਾਜਾਂ ਵਿੱਚ ਭੇਜਿਆ ਵਾਪਸ
ਅੰਮ੍ਰਿਤਸਰ, 15 ਜੂਨ:
ਜਿਲਾ ਪ੍ਰਸਾਸ਼ਨ ਵੱਲੋਂ ਅੰਮ੍ਰਿਤਸਰ ਵਿੱਚ ਫਸੇ ਪ੍ਰਵਾਸੀ ਮਜਦੂਰ ਜੋ ਆਪਣੀ ਪਿੱਤਰੀ ਰਾਜਾਂ ਨੂੰ ਜਾਣਾ ਚਾਹੁੰਦੇ ਹਨ ਉਹ ਇਸ ਲਈ 18 ਜੂਨ ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸਾਸ਼ਨ ਵੱਲੋਂ ਪ੍ਰਵਾਸੀ ਮਜਦੂਰਾਂ ਨੂੰ ਆਪਣੇ ਮੂਲ ਰਾਜਾਂ ਵਿੱਚ ਵਾਪਸ ਜਾਣ ਲਈ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਪ੍ਰੰਤੂ ਅਜੇ ਵੀ ਕੁਝ ਪ੍ਰਵਾਸੀ ਮਜਦੂਰ ਆਪਣੇ ਰਾਜਾਂ ਨੂੰ ਜਾਣ ਤੋਂ ਰਹਿ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਹਿ ਗਏ ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੇ ਮੂਲ ਰਾਜਾਂ ਵਿੱਚ ਵਾਪਸ ਭੇਜਣ ਲਈ ਆਖਰੀ ਵਾਰ ਟਰੇਨਾਂ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਪ੍ਰਵਾਸੀ ਮਜਦੂਰ ਰਹਿ ਗਏ ਹਨ ਉਹ ਹੈਲਪ ਲਾਈਨ ਨੰਬਰ 0183-2500498 ਅਤੇ 2500598 ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਿਸਆ ਕਿ ਰਜਿਸਟਰੇਸ਼ਨ ਤੋਂ ਬਾਅਦ ਇਨਾਂ ਵਿਅਕਤੀਆਂ ਨੂੰ ਵਾਪਸ ਭੇਜਣ ਜਾਣ ਦੇ ਪ੍ਰਬੰਧਾਂ ਬਾਰੇ ਰਜਿਸਟਰੇਸ਼ਨ ਸਮੇਂ ਦਿੱਤੇ ਗਏ ਸੰਪਰਕ ਨੰਬਰਾਂ ਤੇ ਸੂਚਿਤ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜਿਲਾ ਪ੍ਰਸਾਸ਼ਨ ਵੱਲੋਂ ਹੁਣ ਤੱਕ 35 ਟਰੇਨਾਂ ਰਾਹੀਂ 41356 ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੇ ਮੂਲ ਰਾਜ ਵਾਪਸ ਭੇਜਿਆ ਜਾ ਚੁੱਕਿਆ ਹੈ।
————-
File No.DIPR-PRSS0PRS1(356)/2018/
I/35269/2020
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਤਰਸ ਦੇ ਅਧਾਰ ਉਤੇ ਨੌਕਰੀਆਂ ਹੁਣ ਇਕ ਮਹੀਨੇ ਵਿਚ ਮਿਲ ਸਕਣਗੀਆਂ-ਸੋਨੀ
ਗੁਰੂ ਨਾਨਕ ਹਸਪਤਾਲ ਵਿਚ ਭਰਤੀ ਕੀਤੇ 6 ਕਰਮਚਾਰੀਆਂ ਨੂੰ ਨਿਯੁੱਕਤੀ ਪੱਤਰ ਦਿੱਤੇ
ਅੰਮ੍ਰਿਤਸਰ, 15 ਜੂਨ ( )-
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਵਿਭਾਗ ਵਿਚ ਕੰਮ ਕਰਦੇ ਕਰਮਚਾਰੀ ਦੀ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਲੋੜਵੰਦ ਆਸ਼ਰਿਤ ਨੂੰ ਨੌਕਰੀ ਇਕ ਮਹੀਨੇ ਦੇ ਵਿਚ ਦੇ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਲਈ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤਾਂ ਕਿ ਅਜਿਹੇ ਕੇਸਾਂ ਵਿਚ ਦੇਰੀ ਨਾ ਹੋਵੇ। ਸ੍ਰੀ ਸੋਨੀ ਨੇ ਅੱਜ ਗੁਰੂ ਦੇਵ ਹਸਪਤਾਲ ਤੇ ਕਾਲਜ ਦੇ 6 ਕਰਮਚਾਰੀਆਂ ਨੂੰ ਤਰਸ ਦੇ ਅਧਾਰ ਉਤੇ ਨੌਕਰੀਆਂ ਦਿੱਤੀਆਂ। ਇਸ ਮੌਕੇ ਉਨਾਂ ਦੱਸਿਆ ਕਿ ਇਸ ਵੇਲੇ ਤੱਕ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ 1ਲੱਖ 56 ਹਜ਼ਾਰ ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਨਮੂਨੇ ਇਕੱਠੇ ਕਰਨ ਦਾ ਕੰਮ ਸਿਹਤ ਵਿਭਾਗ ਕਰ ਰਿਹਾ ਹੈ ਤੇ ਟੈਸਟ ਕਰਨ ਦਾ ਕੰਮ ਮੈਡੀਕਲ ਕਾਲਜ ਕਰ ਰਹੇ ਹਨ। ਉਨਾਂ ਕਿਹਾ ਕਿ ਸਾਡੀ ਸਥਿਤੀ ਅੱਗੇ ਨਾਲੋਂ ਬਿਹਤਰ ਹੋਈ ਹੈ, ਟੈਸਟ ਕਰਨ ਦੀ ਸਮਰੱਥਾ ਵਧੀ ਹੈ, ਇਲਾਜ ਦੀ ਸੁਵਿਧਾ ਦਿੱਤੀ ਜਾ ਚੁੱਕੀ ਹੈ।
ਅੰਮ੍ਰਿਤਸਰ ਅੰਦਰੂਨੀ ਸ਼ਹਿਰ ਦੀ ਗੱਲ ਕਰਦੇ ਉਨਾਂ ਕਿਹਾ ਕਿ ਸਾਨੂੰ ਜਿੱਥੇ ਲੋੜ ਪਈ ਅਸੀਂ ਉਹ ਇਲਾਕਾ ਸੀਲ ਕਰ ਰਹੇ ਹਾਂ, ਸਾਰੇ ਸ਼ਹਿਰ ਨੂੰ ਬੰਦ ਕਰਨ ਦਾ ਵਿਚਾਰ ਨਹੀਂ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਨੇ ਕੰਮਕਾਰ ਲੋਕਾਂ ਲਈ ਖੋਲੇ ਹਨ, ਪਰ ਲੋਕਾਂ ਦਾ ਫਰਜ਼ ਹੈ ਕਿ ਉਹ ਸਾਵਧਾਨੀਆਂ ਅਪਨਾਉਂਦੇ ਹੋਏ ਕੰਮ ਕਰਨ। ਮਾਸਕ ਪਾ ਕੇ ਰੱਖਣ ਤੇ ਆਪਸੀ ਦੂਰੀ ਬਰਕਰਾਰ ਰੱਖਣ। ਉਨਾਂ ਕਿਹਾ ਕਿ ਫਿਕਰ ਕਰਨ ਵਾਲੀ ਜਾਂ ਘਬਰਾਉਣ ਵਾਲੀ ਗੱਲ ਨਹੀਂ, ਸਥਿਤੀ ਕੰਟਰੋਲ ਵਿਚ ਹੈ ਅਤੇ ਲੋਕ ਅਫਵਾਹਾਂ ਉਤੇ ਯਕੀਨ ਨਾ ਕਰਨ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸੁਪਰਡੈਂਟ ਸ੍ਰੀ ਰਮਨ ਸ਼ਰਮਾ, ਡਾ. ਨਰਿੰਦਰ ਸਿੰਘ, ਸ੍ਰੀ ਮੋਹਨ ਲਾਲ ਸੁਪਰਡੈਂਟ, ਡਾ. ਲਵਲੀ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਉਮੀਦਵਾਰਾਂ ਨੂੰ ਨੌਕਰੀ ਪੱਤਰ ਦਿੰਦੇ ਹੋਏ।
========
File No.DIPR-PRSS0PRS1(356)/2018/
I/35270/2020
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਕੈਬਨਿਟ ਮੰਤਰੀ ਸੋਨੀ ਨੇ ਲੋੜਵੰਦਾਂ ਲਈ ਰਾਸ਼ਨ ਦੀਆਂ ਸੱਤ ਗੱਡੀਆਂ ਤੋਰੀਆਂ
ਮਿਸ਼ਨ ਫਤਿਹ ਦੀ ਕਾਮਯਾਬੀ ਲਈ ਲੋਕਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ
ਅੰਮ੍ਰਿਤਸਰ, 15 ਜੂਨ: ( )-
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਜਰੂਰਤ ਮੰਦ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਜਿਲਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ਉਤੇ ਸੰਤਸ਼ੁਟੀ ਪ੍ਰਗਟ ਕਰਦੇ ਕਿਹਾ ਕਿ ਜਿਲੇ ਦੇ ਸਾਰੇ ਅਧਿਕਾਰੀ ਲੋੜਵੰਦ ਲੋਕਾਂ ਦੀ ਭਲਾਈ ਲਈ ਵਧੀਆ ਕੰਮ ਕੀਤਾ ਹੈ ਅਤੇ ਦਿਨ ਰਾਤ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਹੈ। ਅੱਜ ਕੈਬਨਿਟ ਮੰਤਰੀ ਸੋਨੀ ਨੇ ਆਪਣੀ ਰਿਹਾਇਸ਼ ਤੋਂ ਅੰਮ੍ਰਿਤਸਰ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਦੇ 2000 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦੀਆਂ 7 ਗੱਡੀਆਂ ਨੂੰ ਤੋਰੀਆਂ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਮਾਹਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਲੋੜਵੰਦਾ ਲਈ ਅਨੇਕਾਂ ਉਪਰਾਲੇ ਕੀਤੇ ਗਏ ਹਨ। ਉਨਾਂ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਹੀਂ ਰਹਿਣ ਨਹੀਂ ਦਿੱਤਾ ਗਿਆ। ਉਨਾਂ ਦੱਸਿਆ ਕਿ ਉਨਾ ਵਲੋਂ ਰੋਜ਼ਾਨਾ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਭੇਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਾਰਡਾਂ ਦੇ ਸਬੰਧਤ ਕੌਂਸਲਰਾਂ ਵਲੋਂ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ। ਜਿਸ ਲਈ ਉਹ ਪ੍ਰਸੰਸਾਂ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਕੌਂਸਲਰਾਂ ਵਲੋਂ ਘਰ ਘਰ ਜਾ ਕੇ ਲੋੜਵੰਦਾ ਨੂੰ ਰਾਸ਼ਨ ਪਹੁੰਚਾਇਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਵਾਰਡ ਨੰ: 55, 57, 58, 68, 69 ਅਤੇ 70 ਦੇ ਲੋੜਵੰਦ ਪਰਿਵਾਰਾਂ ਲਈ ਇਸ ਰਾਸ਼ਨ ਦੀ ਵੰਡ ਸਬੰਧਤ ਅਧਿਕਾਰੀ ਦੀ ਦੇਖਰੇਖ ਹੇਠ ਕੀਤੀ ਜਾਵੇਗੀ ਅਤੇ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਰਾਸ਼ਨ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ।
ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਅੱਗੇ ਆਉਣ। ਉਨਾਂ ਕਿਹਾ ਕਿ ਕੁਝ ਸਾਵਧਾਨੀਆਂ ਅਪਣਾ ਕੇ ਹੀ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ। ਸ੍ਰੀ ਸੋਨੀ ਨੇ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ, ਜਨਤਕ ਥਾਵਾਂ ਤੇ ਥੁੱਕਣ ਤੋਂ ਪ੍ਰਹੇਜ ਕਰਨਾ, ਮੂੰਹ ਤੇ ਮਾਸਕ ਲਗਾ ਕੇ ਹੀ ਘਰੋਂ ਨਿਕਲਣਾ ਅਤੇ ਸਮੇਂ ਸਮੇਂ ਸਿਰ ਆਪਣੇ ਹੱਥਾਂ ਨੂ ੰਸਾਫ ਕਰਨਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਸ਼ੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ। ਸ੍ਰੀ ਸੋਨੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਆਪਣਾ ਟੈਸਟ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਸਰਕਾਰ ਵਲੋਂ ਕੋਰੋਨਾ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।
ਇਸ ਮੌਕੇ ਰਾਘਵ ਸੋਨੀ, ਕੌਂਸਲਰ ਲਖਵਿੰਦਰ ਸਿੰਘ ਲੱਖਾ, ਸ੍ਰੀ ਅਸ਼ਵਨੀ ਪੱਪੂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜਰ ਸਨ।
ਕੈਪਸ਼ਨ :
ਅੰਮ੍ਰਿਤਸਰ ਕੇਂਦਰੀ ਹਲਕੇ ਲਈ 2000 ਪਰਿਵਾਰਾਂ ਲਈ ਰਾਸ਼ਨ ਰਵਾਨਾ ਕਰਦੇ ਸ੍ਰੀ ਓ ਪੀ ਸੋਨੀ।