2022 ਦੀਆਂ ਚੋਣਾਂ ਮਿੱਥੇ ਸਮੇਂ ਅਨੁਸਾਰ ਹੀ ਹੋਣਗੀਆਂ -ਸੀਈਓ ਐੱਸ.ਕਰੁਣਾ ਰਾਜੂ
ਕੋਵਿਡ ਮਹਾਮਾਰੀ ਅਤੇ ਕਿਸਾਨ ਅੰਦੋਲਨ ਦਾ ਚੋਣਾਂ ਤੇ ਨਹੀਂ ਹੋਵੇਗਾ ਕੋਈ ਅਸਰ
ਦੇਖੋ,ਚੋਣਾਂ ਦੌਰਾਨ ਕਿੰਨਾ ਖਰਚ ਕਰ ਸਕਣਗੇ ਵਿਧਾਇਕ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਚੋਣ ਅਫਸਰ ਡਾ.ਐੱਸ ਕਰੁਣਾ ਰਾਜੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕੋਰੋਨਾ ਅਤੇ ਕਿਸਾਨ ਅੰਦੋਲਨ ਦਾ ਚੋਣਾਂ ਤੇ ਕੋੋਈ ਅਸਰ ਨਹੀਂ ਹੋਵੇਗਾ ,ਚੋਣਾਂ ਮਿੱਥੇ ਸਮੇਂ ਅਨੁਸਾਰ ਹੀ ਹੋਣਗੀਆਂ। ਉਹਨਾਂ ਕਿਹਾ ਕਿ ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਚੋਣਾਂ ਦੇ ਸਮੇਂ ਕੋਵਿਡ ਪ੍ਰੋਟੋਕਾਲ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਚੋਣਾਂ ਦੌਰਾਨ ਵਿਧਾਇਕਾਂ ਦੇ ਚੋਣ ਖਰਚੇ ਬਾਰੇ ਦੱਸਦਿਆਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਵਿਧਾਇਕ ਲਈ ਚੋਣ ਖਰਚੇ ਦੀ ਕੀਮਤ 30 ਲੱਖ 80 ਹਜ਼ਾਰ ਤੈਅ ਕੀਤੀ ਗਈ ਹੈ। ਕੋਈ ਵੀ ਇਸ ਤੋਂ ਜਿਆਦਾ ਨਹੀਂ ਖਰਚ ਸਕੇਗਾ।
ਹੋਰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਦੀ ਸੁਰੱਖਿਆ ਅਹਿਮ ਜਿੰਮੇਵਾਰੀ ਹੋਵੇਗੀ। ਇਸ ਦੇ ਲਈ ਸੰਬੰਧਿਤ ਜਿਲ੍ਹਿਆਂ ਦੇ ਡਿਪਟੀ ਕਮੀਸ਼ਨਰ ਅਤੇ ਐਸਐਸਪੀਜ਼ ਨੂੰ ਰਿਪੋਰਟ ਦਿੱਤੀ ਜਾਵੇਗੀ। ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਪੀਈ ਕਿੱਟਾਂ ,ਸੈਨੇਟਾਇਜ਼ਰ ਅਤੇ ਮਾਸਕਾਂ ਦੀ ਖਰੀਦ ਵੀ ਕੀਤੀ ਜਾਵੇਗੀ।
ਪੋਲਿੰਗ ਬੂਥਾਂ ਬਾਰੇ ਉਹਨਾਂ ਕਿਹਾ ਕਿ 1200 ਵੋਟਰਾਂ ਲਈ 1 ਪੋਲਿੰਗ ਬੂਥ ਤੈਅ ਹੋਵੇਗਾ। ਸੂਬੇ ਭਰ ਵਿੱਚ 24 ਹਜ਼ਾਰ 689 ਪੋਲਿੰਗ ਬੂਥ ਬਣਾਏ ਜਾਣਗੇ।