ਕੋਵਿਡ ਪੋਜ਼ੀਟਿਵ ਕੇਸਾਂ `ਚ ਲਗਾਤਾਰ ਗਿਰਾਵਟ – ਡਾ. ਗੁਰਿੰਦਰਬੀਰ ਕੌਰ
ਕਪੂਰਥਲਾ ,21 ਫਰਵਰੀ(ਵਿਸ਼ਵ ਵਾਰਤਾ)- ਟੀਕਾਕਰਨ `ਚ ਆਈ ਤੇਜ਼ੀ ਕਾਰਨ ਹੁਣ ਕੋਵਿਡ ਪਾਜ਼ਟਿਵ ਮਰੀਜ਼ਾ ਦੀ ਗਿਣਤੀ ਲਗਾਤਾਰ ਘੱਟਦੀ ਨਜਰ ਆ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਵੱਲ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਪੂਰਥਲਾ ਨਿਵਾਸੀਆਂ ਲਈ ਇਹ ਬੜੀ ਰਾਹਤ ਵਾਲੀ ਗੱਲ ਹੈ ਕਿ ਹੁਣ ਕਪੂਰਥਲਾ ਜ਼ਿਲੇ `ਚ ਕੋਵਿਡ ਪਾਜ਼ਟਿਵ ਮਰੀਜ਼ਾ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਹੁਣ ਤੱਕ 21,970 ਕੋਵੀਡ ਪਾਜ਼ਟਿਵ ਮਰੀਜ਼ ਰਿਪੋਰਟ ਕੀਤੇ ਗਏ ਜਿਸ ਵਿੱਚੋਂ 21,324 ਬਿਲਕੁੱਲ ਠੀਕ ਹਨ। ਉਨ੍ਹਾਂ ਦੱਸਇਆ ਕਿ ਹੁਣ ਤੱਕ ਕੁੱਲ੍ਹ 7,59,387 ਕੋਵਿਡ ਜਾਂਚ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਦਿਨੀਂ 309 ਕੋਵਿਡ ਜਾਂਚ ਦੇ ਸੈਂਪਲ ਲਏ ਗਏ ਸਨ ਅਤੇ ਅੱਜ ਕੇਵਲ 1 ਕੋਵਿਡ ਪਾਜ਼ਟਿਵ ਮਰੀਜ਼ ਰਿਪੋਰਟ ਕੀਤਾ ਗਿਆ। ਉਨ੍ਹਾਂ ਦੱਸਇਆ ਕਿ ਹੁਣ ਤੱਕ ਕਰੋਨਾ ਮਹਾਮਾਰੀ ਦੇ ਚੱਲਦਿਆਂ ਕੁੱਲ੍ਹ 579 ਮੌਤਾਂ ਹੋਈਆ ਹਨ।
ਕੋਵਿਡ ਟੀਕਾਕਰਨ ਤੋਂ ਵਾਂਝੇ ਲੋਕ ਜਲਦ ਕਰਵਾਉਣ ਆਪਣਾ ਟੀਕਾਕਰਨ – ਡਾ. ਗੁਰਿੰਦਰਬੀਰ ਕੌਰ
11,50,441 ਹੁਣ ਤੱਕ ਕੀਤਾ ਜਾ ਚੁੱਕਾ ਹੈ ਟੀਕਾਕਰਨ – ਡਾ. ਗੁਰਿੰਦਰਬੀਰ ਕੌਰ
ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਬੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਨੂੰ ਠੱਲ ਪਾਉਣ ਲਈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕੋਵਿਡ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਆਪਣੇ ਰੁਝੇਵਿਆਂ ਤੋ ਸਮਾਂ ਕੱਢ ਕਿ ਜਲਦ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾ ਕਿ ਆਪਣਾ ਟੀਕਾਕਰਨ ਕਰਵਾਉਣ ਦੀ ਹਦਾਇਤ ਕੀਤੀ।
ਕੋਵਿਡ ਟੀਕਾਕਰਨ ਦੇ ਕੀ ਹਨ ਆਂਕੜੇ –
ਪਹਿਲੀ ਡੋਜ਼ -6,23,869
ਦੂਜੀ ਡੋਜ਼ – 5,11,132
ਬੂਸਟਰ ਡੋਜ਼ -15,440
ਕੁੱਲ੍ਹ ਕੋਵਿਡ ਟੀਕਾਕਰਨ – 11,50,441