ਕੋਵਿਡ ਦੇ ਕੇਸਾਂ ਕਾਰਨ ਵੱਖ-ਵੱਖ ਇਲਾਕੇ ਐਲਾਨੇ ਗਏ ਮਾਈਕ੍ਰੋ ਕੰਟੇਨਮੈਂਟ ਜ਼ੋਨ
ਕਪੂਰਥਲਾ, 14 ਜਨਵਰੀ(ਵਿਸ਼ਵ ਵਾਰਤਾ)ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕੋਵਿਡ ਦੇ ਕੇਸ ਸਾਹਮਣੇ ਆਉਣ ’ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਥਾਪਰ ਕਾਲੋਨੀ ਫਗਵਾੜਾ ਤੇ ਭਦਾਸ ਪਿੰਡ ਵਿਖੇ ਕੁਝ ਹਿੱਸੇ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਐਲਾਨਿਆ ਗਿਆ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕੋਵਿਡ ਦੇ 6 ਕੇਸ ਪਾਏ ਜਾਣ ’ਤੇ ਗਰਲਜ਼ ਹੋਸਟਲ ਨੰਬਰ 1, ਬਲਾਕ ਨੰਬਰ 9 ਅਤੇ ਬਲਾਕ ਨੰਬਰ 54 ਦੇ ਬੁਆਏਜ਼ ਹੋਸਟਲ ਨੰਬਰ 9 ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ਼ ਤੋਂ ਇਲਾਵਾ ਫਗਵਾੜਾ ਸ਼ਹਿਰ ਦੀ ਥਾਪਰ ਕਾਲੋਨੀ ਵਿਖੇ 5 ਕੇਸ ਸਾਹਮਣੇ ਆਉਣ ’ਤੇ ਹਾਊਸ ਨੰਬਰ 151 ਤੋਂ 165 ਨੂੰ ਵੀ ਮਾਈਕ੍ਰੋ ਕੰਟੇਨਮੈਂਟ ਜੋਨ ਐਲਾਨਿਆ ਗਿਆ ਹੈ।
ਜਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਐਸ.ਡੀ.ਐਮ, ਫਗਵਾੜਾ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਤਹਿਤ ਉਸ ਖੇਤਰ ਵਿਖੇ ਲਗਦੀਆਂ ਪਾਬੰਦੀਆਂ, ਇਹਤਿਆਤੀ ਕਦਮ ਚੁੱਕਣ ਲਈ ਸੁਪਰਵਾਈਜ਼ਰੀ ਅਧਿਕਾਰੀ ਲਗਾਇਆ ਗਿਆ ਹੈ ਤਾਂ ਜੋ ਕੋਵਿਡ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਭੁਲੱਥ ਹਲਕੇ ਦੇ ਪਿੰਡ ਭਦਾਸ ਵਿਖੇ ਕੋਵਿਡ ਦੇ ਕੇਸ ਸਾਹਮਣੇ ਆਉਣ ’ਤੇ ਡਾ. ਸੁਭਾਸ਼ ਵਾਲੀ ਗਲੀ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਇਸ ਸਥਾਨ ਉੱਪਰ ਪਾਬੰਦੀਆਂ, ਇਹਤਿਆਤੀ ਕਦਮ ਚੁੱਕਣ ਲਈ ਐਸ.ਡੀ.ਐਮ. ਭੁਲੱਥ ਨੂੰ ਸੁਪਰਵਾਈਜ਼ਰੀ ਅਧਿਕਾਰੀ ਲਗਾਇਆ ਗਿਆ ਹੈ ਤਾਂ ਜੋ ਕੋਵਿਡ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਤੇਜੀ ਨਾਲ ਵਧ ਰਹੇ ਕੇਸਾਂ ਕਾਰਨ ਪੂਰਾ ਇਹਤਿਆਤ ਵਰਤਣ। ਇਸ ਤੋਂ ਇਲਾਵਾ ਵੈਕਸੀਨੇਸ਼ਨ ਤੋਂ ਵਾਂਝੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਤੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਵੀ ਕੀਤੀ ਗਈ ਹੈ।