ਕੋਵਿਡ ਤੋਂ ਬਚਾਅ ਲਈ ਟੀਕਾਕਰਨ ਉਤਸਵ ਕੱਲ੍ਹ ਨੂੰ ਖਰੜ ‘ਚ
8 ਸੈਂਟਰਾਂ ਵਿੱਚ ਲੱਗੇਗੀ ਵੈਕਸੀਨ -ਹਿਮਾਸ਼ੂ ਜੈਨ
ਖਰੜ, 12 ਅਪ੍ਰੈਲ(ਵਿਸ਼ਵ ਵਾਰਤਾ,ਨਵਜੋਤ ਪੰਨੂਆਂ)- ਅੱਜ ਉਪ-ਮੰਡਲ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਖਰੜ ਸ਼ਹਿਰ ਵਿੱਚ ਆਮ ਜਨਤਾ ਦੀ ਸੁਵਿਧਾ ਲਈ ਕੱਲ੍ਹ ਨੂੰ ਸਵੇਰੇ 9:30 ਵਜੇ ਤੋਂ ਟੀਕਾਕਰਨ ਉਤਸਵ ਮਨਾਇਆ ਜਾ ਰਿਹਾ ਹੈ ।ਇਸ ਲਈ ਸ਼ਹਿਰ ਵਿੱਚ 8 ਸੈਂਟਰ ਸਥਾਪਿਤ ਕੀਤੇ ਗਏ ਹਨ। ਇਨਾਂ ਸੈਂਟਰਾਂ ਵਿੱਚ ਵੈਕਸੀਨ ਲਗਾਈ ਜਾਵੇਗੀ ਅਤੇ ਟੈਸਟਿੰਗ ਕੀਤੀ ਜਾਵੇਗੀ।ਤਾਂ ਜੋ ਲੋਕ ਆਪ ਇਨਾਂ ਸੈਟਰਾਂ ਤੇ ਜਾ ਕੇ ਵੈਕਸੀਨ ਦਾ ਟੀਕਾਕਰਨ ਕਰਵਾਕੇ ਵੱਧ ਤੋਂ ਵੱਧ ਲਾਭ ਉਠਾ ਸਕਣ।
ਸ਼ਹਿਰ ਵਿੱਚ ਇਹਨਾਂ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ ਸੈਂਟਰ
1. ਦਫਤਰ ਉਪ ਮੰਡਲ ਮੈਜਿਸਟਰੇਟ, ਖਰੜ
2. ਦਫਤਰ ਨਗਰ ਕੌਂਸਲ ਖਰੜ (ਖਾਨਪੁਰ)
3. ਦਫਤਰ ਨਗਰ ਕੌਂਸਲ (ਪੁਰਾਣਾ) ਨੇੜੇ ਬੱਸ ਸਟੈਂਡ ਖਰੜ ।
4. ਖਾਲਸਾ ਸੀਨੀਅਰ ਸਕੈਂਡਰੀ ਸਕੂਲ, ਖਰੜ ।
5. ਦਫਤਰ ਮਾਰਕੀਟ ਕਮੇਟੀ, ਖਰੜ ।
6. ਰਾਮ ਭਵਨ ਦੁਸਿਹਰਾ ਗਰਾਊਂਡ, ਖਰੜ
7. ਰਾਧਾ ਸੁਆਮੀ ਸਤਿਸੰਗ ਸੈਂਟਰ, ਖਰੜ
8. ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ, ਸੰਨੀ ਇਨਕਲੇਵ, ਖਰੜ ।