ਕੋਲਬਿਆ ਏਸ਼ਿਆ ਹਸਪਤਾਲ ਅਤੇ ਮਣੀਪਾਲ ਹਸਪਤਾਲ ਵਲੋਂ ਵਿਸ਼ਵ ਪਧਰ ਦੀਆਂ ਮਲਟੀਸਪੈਸਲਟੀ ਸੇਵਾਵਾਂ ਸ਼ੁਰੂ
ਪਟਿਆਲਾ 3 ਜੂਲਾਈ : ਕੋਲਬਿਆ ਏਸ਼ਿਆ ਹਸਪਤਾਲ ਅਤੇ ਮਣੀਪਾਲ ਹਸਪਤਾਲ ਨੇ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਪਟਿਆਲਾ ਹਸਪਤਾਲ ਵਿਖੇ ਵਿਸ਼ਵ ਪੱਧਰ ਦੀਆਂ ਉ.ਪੀ.ਡੀ ਦੀਆਂ ਮਲਟੀਸਪੈਸਲਟੀ ਸੇਵਾਵਾਂ ਸ਼ੁਰੂ ਕਰ ਦਿਤੀਆਂ ਹਨ। ਅੱਜ ਇਸ ਮੌਕੇ ਡਾ. ਯੁਗਲ ਕਿਸ਼ੋਰ ਮਿਸ਼ਰਾ, ਪਮੁੱਖ ਨੈਦਾਨਿਕ ਸੇਵਾਵਾਂ ਪਮੁੱਖ ਕਾਰਡਿਉ ਵਸਕੂਲਰ ਸਰਜਨ ਡਾ. ਸੰਜੈ ਕੁਮਾਰ, ਡਾ. ਕੇਵਲ ਕ੍ਰਿਸ਼ਲ ਦਿਲ ਦੇ ਰੋਗਾਂ ਦੇ ਮਾਹਿਰ, ਡਾ. ਪਿਉਸ਼ ਵਾਜਪਈ ਵਿਭਾਗ ਮੁੱਖੀ ’ਤੇ ਸਲਾਹਕਾਰ, ਡਾ. ਸੰਨੀ ਗਰਗ, ਡਾ. ਨਿਤੀਸ਼ ਅੰਚਾਲ ਆਦਿ ਇਨ੍ਹਾਂ ਸੇਵਾਵਾਂ ਲਈ ਦਿਨ ਰਾਤ ਹਾਜਰ ਰਹਿਣਗੇ। ਇਸ ਮੌਕੇ ਪ੍ਰਮੋਦ ਅਲਘਰੂ, ਸੀ.ਈ.ੳ ਨਾਰਥ ਐਡ ਵੈਸਟ ਕਲਸਟਰ ਨੇ ਕਿਹਾ ਕਿ ਅਸੀਂ ਪਿਛਲੇ 6 ਦਸ਼ਕਾਂ ਤੋਂ ਮਰੀਜਾਂ ਨੂੰ ਮੁੱਖ ਰੱਖ ਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ। ਜਿਸਦਾ ਲਾਭ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜਾਂ ਨੂੰ ਮਿਲੀਆ ਹੈ। ਇਸ ਮੌਕੇ ਜਨਰਲ ਮੈਨੇਜਰ ਗੁਰਕੀਰਤ ਨੇ ਕਿਹਾ ਕੋਲਬਿਆ ਏਸ਼ਿਆ ਹਸਪਤਾਲ ਦੀ ਡਾਕਟਰਾਂ ਦੀ ਟੀਮ ਅਤੇ ਮਣੀਪਾਲ ਹਸਪਤਾਲ ਦੀ ਡਾਕਟਰਾਂ ਦੀ ਟੀਮ ਮਿਲ ਕੇ ਵੱਡੀ ਸੰਸਥਾਂ ਬਣਾਉਣ ਲਈ ਵਧਾਈ ਦੀ ਪਾਤਰ ਹੈ ਅਤੇ ਹੈਲਥ ਕੇਅਰ ਦੇ ਇਸ ਯੁਗ ਵਿਚ ਹਸਪਤਾਲਾ ਦਾ ਦੁਸਰਾ ਸਭ ਤੋਂ ਵੱਡਾ ਨੈਟਵਰਕ ਹੈ। ਪਰ ਭਾਰਤ ਵਿਚ ੋਲਬਿਆ ਏਸ਼ਿਆ ਹਸਪਤਾਲ ਦਾ 100 ਪ੍ਰਤੀਸ਼ਤ ਹਿਸਾ ਲੈ ਕੇ ਅੱਜ ਇਸ ਸੰਸਥਾਨ ਨੇ ਪੁਰੇ ਭਾਰਤ ਵਿਚ ਆਪਣੀ ਪਹੁੰਚ ਬਣਾ ਲਈ ਹੈ। ਦੇਸ਼ ਦੇ 14 ਸ਼ਹਿਰਾਂ ਦੇ 26 ਹਸਪਤਾਲਾਂ ’ਚ 7 ਹਜਾਰ ਤੋਂ ਵੱਧ ਮਰੀਜ ਦਾਖਲ ਹੋ ਸਕਦੇ ਹਨ। ਇਨ੍ਹਾਂ ਲਈ 4 ਹਜਾਰ ਕਰੀਬ ਡਾਕਟਰ ਅਤੇ 10 ਹਜਾਰ ਕਰਮਚਾਰੀ 24 ਘੰਟੇ ਮਰੀਜਾਂ ਦੀ ਦੇਖਭਾਲ ਲਈ ਹਾਜਰ ਹਨ। ਜੋ ਕਿ ਮਾਣ ਦੀ ਗੱਲ ਹੈ।