ਕੋਲਕਾਤਾ, 16 ਨਵੰਬਰ – ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕੋਲਕਾਤਾ ਵਿਖੇ ਖੇਡੇ ਜਾ ਰਹੇ ਪਹਿਲੇ ਮੈਚ ਦੇ ਪਹਿਲੇ ਹੀ ਦਿਨ ਬਾਰਿਸ਼ ਵੱਡੀ ਰੁਕਾਵਟ ਬਣ ਗਈ ਹੈ| ਪਹਿਲਾਂ ਟੌਸ ਵਿਚ ਦੇਰੀ ਹੋਈ ਅਤੇ ਜਦੋਂ ਮੈਚ ਸ਼ੁਰੂ ਹੋਇਆ ਤਾਂ ਟੀਮ ਇੰਡੀਆ ਦੇ ਦੋਨੋਂ ਸਲਾਮੀ ਬੱਲੇਬਾਜ਼ੀ ਜਲਦੀ ਹੀ ਆਊਟ ਹੋ ਗਏ| ਕੇ.ਐਲ ਰਾਹੁਲ ਬਿਨਾਂ ਖਾਤਾ ਖੋਲ੍ਹਿਆਂ ਹੀ ਆਊਟ ਹੋ ਗਿਆ, ਜਦੋਂ ਕਿ ਸ਼ਿਖਰ ਧਵਨ ਕੇਵਲ 8 ਦੌੜਾਂ ਹੀ ਬੁਣਾ ਸਕਿਆ|
ਤਾਜ਼ਾ ਸਮਾਚਾਰ ਲਿਖੇ ਜਾਣ ਤੱਕ ਭਾਰਤ ਨੇ 2 ਵਿਕਟਾਂ ਉਤੇ 17 ਦੌੜਾਂ ਬਣਾ ਲਈਆਂ ਸਨ ਅਤੇ ਦੁਬਾਰਾ ਬਾਰਿਸ਼ ਪੈਣ ਅਤੇ ਘੱਟ ਰੌਸ਼ਨੀ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਹੈ| ਪੁਜਾਰਾ 8 ਦੌੜਾਂ ਬਣਾ ਕੇ ਖੇਡ ਰਹੇ ਸਨ, ਜਦੋਂ ਕਿ ਵਿਰਾਟ ਕੋਹਲੀ ਨੇ ਅਜੇ ਖਾਤਾ ਨਹੀਂ ਖੋਲ੍ਹਿਆ|
PUNJAB : ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਕੀਤਾ ਐਲਾਨ
PUNJAB : ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਕੀਤਾ ਐਲਾਨ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਖਿਡਾਰੀਆਂ...