ਕੋਰੋਨਾ ਮਹਾਂਮਾਰੀ ਦੇ ਚਲਦੇ ਚੋਰ ਨੇ ਦਿਖਾਈ ਇਮਾਨਦਾਰੀ
ਕੱਲ੍ਹ ਜੀਂਦ ਤੋਂ ਚੋਰ ਵੱਲੋਂ ਚੋਰੀ ਕੀਤੀ ਗਈ ਸੀ ਕੋਵਿਡ ਵੈਕਸੀਨ
ਚੋਰ ਨੇ ਵਾਪਸ ਕੀਤੀ ਵੈਕਸੀਨ
ਨਾਲ ਹੀ ਲਿਖਿਆ ਮਾਫੀਨਾਮਾ-ਸੌਰੀ, ਮੈਨੂੰ ਨਹੀਂ ਪਤਾ ਸੀ ਕਿ ਇਹ ਕੋਰੋਨਾ ਵੈਕਸੀਨ ਹੈ
ਚੰਡੀਗੜ੍ਹ, 23 ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦੇ ਦੌਰ ਵਿੱਚ ਕੱਲ੍ਹ ਹਰਿਆਣਾ ਦੇ ਜੀਂਦ ਤੋਂ ਕੋਰੋਨਾ ਵੈਕਸੀਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰ ਨੇ ਕੋਵਿਡ ਸ਼ੀਲਡ ਦੇ 182 ਅਤੇ ਕੋਵੈਕਸੀਨ ਦੇ 440 ਡੋਜ਼ ਚੋਰੀ ਕਰ ਲਏ ਸਨ। ਚੋਰ ਨੇ ਦੇਸ਼ ਵਿੱਚ ਮਹਾਂਮਾਰੀ ਦੇ ਚਲਦੇ ਇਮਾਨਦਾਰੀ ਦਿਖਾਉਂਦੇ ਹੋਏ ਵੈਕਸੀਨ ਵਾਪਸ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਦਿਨ ਵਿਚ 12 ਵਜੇ ਚੋਰ ਨੇ ਸਿਵਿਲ ਲਾਇਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ ਤੇ ਬੈਠੇ ਬਜ਼ੁਰਗ ਨੂੰ ਇਕ ਬੈਗ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਥਾਣੇ ਦੇ ਮੁਨਸ਼ੀ ਦਾ ਖਾਣਾ ਹੈ। ਚੋਰ ਬੈਗ ਦੇ ਕੇ ਤੁਰੰਤ ਫਰਾਰ ਹੋ ਗਿਆ ਤਾਂ ਚਾਹ ਵਾਲੇ ਉਹ ਬੈਗ ਪੁਲਿਸ ਵਾਲੇ ਕੋਲ ਪਹੁੰਚਾਇਆ । ਜਦੋਂ ਉਹ ਬੈਗ ਖੋਲ੍ਹਿਆ ਗਿਆ ਤਾਂ ਉਸ ਵਿੱਚ ਚੋਰੀ ਹੋਏ ਕੋਵਿਡ-19 ਵੈਕਸੀਨ ਦੇ ਡੋਜ਼ ਦੇ ਨਾਲ ਦੋ ਲਾਇਨਾਂ ਦਾ ਮਾਫੀਨਾਮਾ ਵੀ ਸੀ। ਚੋਰ ਨੇ ਲਿਖਿਆ ਸੀ ਕਿ ਸੌਰੀ, ਮੈਨੂੰ ਨਹੀਂ ਪਤਾ ਸੀ ਕਿ ਇਹ ਕੋਰੋਨਾ ਵੈਕਸੀਨ ਹੈ।