ਕੋਰੋਨਾ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੀ ਤਿਆਰੀ
ਗ੍ਰੇਡੇਡ ਰਿਸਪਾਂਸ ਪ੍ਰਣਾਲੀ ਕੀਤੀ ਲਾਗੂ
ਲਾੱਕਡਾਊਨ ਲਗਾਉਣ ਦੀ ਸਥਿਤੀ ਦਾ ਲੱਗ ਜਾਵੇਗਾ ਪਹਿਲਾਂ ਹੀ ਪਤਾ
ਦਿੱਲੀ,10 ਜੁਲਾਈ( ਵਿਸ਼ਵ ਵਾਰਤਾ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਦਿੱਲੀ ਆਪਦਾ ਪ੍ਰਬੰਧਨ ਵਿਭਾਗ ਨੇ ਇੱਕ ਗ੍ਰੇਡੇਡ ਰਿਸਪਾਂਸ ਪ੍ਰਣਾਲੀ ਨੂੰ ਲਾਗੂ ਕੀਤਾ ਹੈ।ਜਿਸਦੇ ਤਹਿਤ ਯੈਲੋ, ਓਰੈਂਜ ਅਤੇ ਰੈੱਡ ਅਲਰਟ ਦੇ ਸਿਸਟਮ ਨਾਲ ਕੋਰੋਨਾ ਦੀ ਸਥਿਤੀ ਤੇ ਨਜ਼ਰ ਰੱਖੀ ਜਾ ਸਕਦੀ ਹੈ। ਸਰਕਾਰ ਨੇ ਦੱਸਿਆ ਕਿ ਦਿੱਲੀ ਵਿੱਚ ਕਦੋਂ ਲਾਕਡਾਊਨ ਲੱਗੇਗਾ ਜਾਂ ਕਦੋਂ ਖੁੱਲ੍ਹੇਗਾ, ਇਸ ਨੂੰ ਲੈ ਕੇ ਹੁਣ ਸਥਿਤੀ ਜ਼ਿਆਦਾ ਸਪੱਸ਼ਟ ਰਹੇਗੀ।
ਮਰੀਜ਼ਾਂ ਦੀ ਗਿਣਤੀ 0.5 ਪ੍ਰਤੀਸ਼ਤ ਤੋਂ ਵੱਧ ਹੋਣ ਨਾਲ ਯੈਲੋ ਅਲਰਟ ਜਾਰੀ ਹੋ ਜਾਵੇਗਾ,ਜਿਸਦੇ ਤਹਿਤ ਜਿਮ ਅਤੇ ਥੀਏਟਰ ਬੰਦ ਕਰ ਦਿੱਤੇ ਜਾਣਗੇ ।ਉਸਤੋਂ ਬਾਅਦ ਆਰੇਂਜ ਅਤੇ ਇਸ ਤਰ੍ਹਾਂ ਹੀ ਰੈੱਡ ਅਲਰਟ ਦੀ ਸਥਿਤੀ ਵੀ ਮਰੀਜਾਂ ਦੀ ਵੱਧਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਨੂੰ ਦੇਖਦੇ ਹੋਏ ਜਾਰੀ ਕੀਤੀ ਜਾਵੇਗੀ।