ਕੋਰੋਨਾ ਦੇ ਸੈਂਪਲ ਲੈਣ ਗਏ ਹੈਲਥ ਵਰਕਰ ਨਾਲ ਕੀਤੀ ਕੁੱਟਮਾਰ
ਆਰੋਪੀ ਤੇ ਪਰਚਾ ਦਰਜ
ਲੁਧਿਆਣਾ 27 ਮਈ(ਵਿਸ਼ਵ ਵਾਰਤਾ):ਅੱਜ ਮਲਟੀਪਰਪਜ ਹੈਲਥ ਵਰਕਰ ਸਰਾਜ ਮੁਹੰਮਦ ਪਿੰਡ ਰਛੀਨ ਜਿਲਾ ਲੁਧਿਆਣਾ ਵਿਖੇ ਕਰੋਨਾ ਦੇ ਸੈਪਲ ਲੈਣ ਗਿਆ ਤਾਂ ਉਸ ਸਮੇ ਇਕ ਪਿੰਡ ਵਾਸੀ ਨੇ ਉਸ ਨਾਲ ਹੱਥੋ ਪਾਈ ਕੀਤੀ ਤੇ ਸਿਰ ਵਿੱਚ ਸੱਟ ਮਾਰੀ ਜਿਸ ਨਾਲ ਉਸ ਦਾ ਸਿਰ ਪਾੜ ਗਿਆ ਤੇ ਉਸ ਦੇ ਕਈ ਟਾਕੇ ਲੱਗੇ।
ਕੁੱਟਮਾਰ ਕਰਨ ਵਾਲੇ ਵਿਅਕਤੀ ਤੇ ਧਾਰਾ 353 ਅਤੇ186 ਦੇ ਅਧੀਨ ਗੈਰ ਜਮਾਨਤੀ ਪਰਚਾ ਦਰਜ ਕਰ ਲਿਆ ਗਿਆ ਹੈ।