ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੂਰੇ ਮਹਾਰਾਸ਼ਟਰ ਵਿੱਚ ਵੀਕੈਂਡ ਲਾਕਡਾਊਨ
ਦਿੱਲੀ, 5 ਅਪ੍ਰੈਲ(ਵਿਸ਼ਵ ਵਾਰਤਾ)- ਮਹਾਰਾਸ਼ਟਰ ਵਿੱਚ ਐਤਵਾਰ ਨੂੰ 57 ਹਜ਼ਾਤ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਨਵੇਂ ਮਾਮਲੇ ਮਿਲੇ।ਇਹ ਸੰਖਿਆ ਇਕ ਦਿਨ ਵਿੱਚ ਮਿਲਣ ਵਾਲੇ ਮਰੀਜਾਂ ਲਈ ਬਹੁਤ ਵੱਡੀ ਹੈ। ਸਰਕਾਰ ਨੇ ਸਖਤੀ ਦਿਖਾਉਂਦੇ ਹੋਏ ਰਾਜ ਵਿੱਚ 9 ਅਪ੍ਰੈਲ ਤੋਂ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 7ਵਜੇ ਤੱਕ ਹਰ ਵੀਕੈਂਡ ਤੇ ਲਾਕਡਾਊਨ ਦਾ ਐਲਾਨ ਕੀਤਾ ਹੈ।ਇਸ ਦੌਰਾਨ ਬੱਸਾਂ, ਟ੍ਰੇਨਾਂ, ਟੈਕਸੀਆਂ ਸਹਿਤ ਹੋਰ ਜ਼ਰੂਰੀ ਸੇਵਾਵਾਂ ਦੀ ਇਜ਼ਾਜਤ ਦਿੱਤੀ ਗਈ ਹੈ।