ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਾਗਪੁਰ ਵਿੱਚ ਲਾਕਡਾਊਨ 31 ਮਾਰਚ ਤੱਕ ਜਾਰੀ
ਦਿੱਲੀ, 21 ਮਾਰਚ (ਵਿਸ਼ਵ ਵਾਰਤਾ)- ਮਹਾਰਾਸ਼ਟਰ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਾਗਪੁਰ ਵਿੱਚ 31ਮਾਰਚ ਤੱਕ ਹਾਰਡ ਲਾਕਡਾਊਨ ਲਗਾ ਦਿੱਤਾ ਗਿਆ ਹੈ। ਪਹਿਲਾ ਇਹ ਲਾਕਡਾਊਨ 21 ਮਾਰਚ ਤੱਕ ਲਗਾਇਆ ਗਿਆ ਸੀ। ਰਾਜ ਦੇ ਊਰਜਾ ਮੰਤਰੀ ਅਤੇ ਸ਼ਹਿਰ ਦੇ ਸਰਪ੍ਰਸਤ ਮੰਤਰੀ ਨਿਤਿਨ ਰਾਊਤ ਨੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਲਾਕਡਾਊਨ 31 ਮਾਰਚ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਸ਼ਹਿਰ ਵਿੱਚ ਸ਼ੁਕਰਵਾਰ ਨੂੰ 25,681 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਕੁੱਲ ਪਾਜ਼ੀਟਿਵ ਕੇਸ ਵੱਧ ਕੇ 24,22,021 ਹੋ ਗਏ ਹਨ।