ਕੋਰੋਨਾ ਦਾ ਕਹਿਰ : ਫਰਾਂਸ ਵਿੱਚ ਕੋਰੋਨਾ ਦੀ ਤੀਸਰੀ ਲਹਿਰ
ਪੈਰਿਸ ਸਹਿਤ ਕਈ ਇਲਾਕਿਆਂ ਵਿੱਚ ਲਾਕਡਾਊਨ ਦੀ ਘੋਸ਼ਣਾ
ਦਿੱਲੀ, 20 ਮਾਰਚ(ਵਿਸ਼ਵ ਵਾਰਤਾ)- ਭਾਰਤ ਦੀ ਤਰ੍ਹਾਂ ਹੀ ਯੂਰਪ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਥੇ ਪਿਛਲੇ 24 ਘੰਟਿਆਂ ਵਿੱਚ 2 ਲੱਖ ਤੋਂ ਜ਼ਿਆਦਾ ਮਰੀਜ ਮਿਲੇ ਹਨ। ਫਰਾਂਸ ਵਿੱਚ ਤਾਂ ਕੋਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ। ਇਸ ਦੀ ਵਜ੍ਹਾ ਨਾਲ ਰਾਜਧਾਨੀ ਪੈਰਿਸ ਸਮੇਤ ਦੇਸ਼ ਦੇ 15 ਸ਼ਹਿਰਾਂ ਵਿੱਚ ਇਕ ਮਹੀਨੇ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ। ਫਰਾਂਸ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ ਕਰੀਬ 35,000 ਨਵੇਂ ਮਾਮਲੇ ਸਾਹਮਣੇ ਆਏ ਹਨ। ਯੂਰੋਪੀਅਨ ਮੈਡੀਸਿਨ ਏਜੰਸੀ ਦੀ ਕਲੀਨਚਿਟ ਤੋਂ ਬਾਅਦ ਯੂਰਪ ਦੇ ਦੇਸ਼ ਜਲਦ ਹੀ ਐਸਟ੍ਰਾਜੇਨੇਕਾ-ਆਕਸਫੋਰਡ ਦੀ ਵੈਕਸੀਨ ਤੋਂ ਵੈਕਸੀਨੇਸ਼ਨ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ। ਆਇਰਲੈਂਡ ਅਤੇ ਸਵੀਡਨ ਰਿਵਿਊ ਕਰਨ ਤੋਂ ਬਾਅਦ ਇਸ ਦਾ ਫੈਸਲਾ ਲੈਣਗੇ।