ਸੰਸਦ ਦਾ ਮਾਨਸੂਨ ਇਜਲਾਜ ਹੋਇਆ ਸ਼ੁਰੂ
ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜ੍ਹਿਆ ਪਹਿਲਾ ਦਿਨ
ਕੋਰੋਨਾ,ਮਹਿੰਗਾਈ,ਖੇਤੀ ਕਾਨੂੰਨਾਂ ਅਤੇ ਤੇਲ ਦੀਆਂ ਕੀਮਤਾਂ ਤੇ ਘਿਰ ਗਈ ਸਰਕਾਰ
ਚੰਡੀਗੜ੍ਹ,19 ਜੁਲਾਈ(ਵਿਸ਼ਵ ਵਾਰਤਾ) 2021 ਦਾ ਮਾਨਸੂਨ ਇਜਲਾਜ ਅੱਜ ਸ਼ੁਰੂ ਹੋਇਆ। ਪਹਿਲਾ ਦਿਨ ਹੀ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜ੍ਹ ਗਿਆ।
ਵਿਰੋਧੀ ਧਿਰਾਂ ਨੇ ਕੋਵਿਡ -19 ਦੀ ਦੂਜੀ ਲਹਿਰ ਨੂੰ ਸੰਭਾਲਣ ,ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਇਕਲਾਂ ਤੇ ਸੰਸਦ ਭਵਨ ਪਹੁੰਚੇ ਉੱਥੇ ਹੀ ਭਾਜਪਾ ਦੀ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਭਵਨ ਦੇ ਬਾਹਰ ਪ੍ਰਦਰਸ਼ਨ ਕਰਦੇ ਨਜਰ ਆਏ ।
ਇਸ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਅਤੇ ਹਾਲ ਹੀ ਵਿੱਚ ਪ੍ਰਕਾਸ਼ਤ ਪਗਾਸਸ ਰਿਪੋਰਟ ਦੇ ਮੁੱਦੇ ਤੇ ਵੀ ਸਰਕਾਰ ਨੂੰ ਦੋਨਾਂ ਸਦਨਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਰੋਧ ਪ੍ਰਦਰਸ਼ਨ ਅਤੇ ਨਾਅਰਿਆਂ ਦੇ ਵਿਚਾਲੇ ਸਦਨਾਂ ਦੀ ਕਾਰਵਾਈ ਕਈ ਵਾਰ ਰੋਕਣੀ ਪਈ। ਸੰਸਦ ਦੀ ਕਾਰਵਾਈ ਨੂੰ ਇਸ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।