ਕੋਰੀਆ, 16 ਸਤੰਬਰ – ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਕੋਰੀਆ ਓਪਨ ਦੇ ਫਾਈਨਲ ਵਿਚ ਪਹੁੰਚ ਗਈ ਹੈ| ਅੱਜ ਸੈਮੀਫਾਈਨਲ ਮੁਕਾਬਲੇ ਵਿਚ ਉਸ ਨੇ ਚੀਨ ਦੀ ਬਿੰਗਜਿਆਓ ਨੂੰ 21-10, 17-21, 21-16 ਨਾਲ ਮਾਤ ਦਿੱਤੀ|
ਇਸ ਮੁਕਾਬਲੇ ਵਿਚ ਪੀ.ਵੀ ਸਿੰਧੂ ਪਹਿਲਾ ਸੈਟ ਹਾਰ ਗਈ ਸੀ, ਪਰ ਉਸ ਤੋਂ ਬਾਅਦ ਉਸ ਨੇ ਜਬਰਦਸਤ ਵਾਪਸੀ ਕੀਤੀ ਅਤੇ ਇਹ ਮੈਚ ਜਿੱਤ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਵੀ ਸਿੰਧੂ ਨੇ ਕੱਲ੍ਹ ਜਾਪਾਨ ਦੀ ਖਿਡਾਰਣ ਨੂੰ ਹਰਾਇਆ ਸੀ|