ਕੋਰਮ ਪੂਰਾ ਨਾ ਹੋਣ ਕਾਰਨ ਖਰੜ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਬੇਭਰੋਸਗੀ ਪ੍ਰਗਟਾਉਣ ਲਈ ਬੁਲਾਈ ਮੀਟਿੰਗ ਰੱਦ
ਖਰੜ, 20 ਜਨਵਰੀ(ਵਿਸ਼ਵ ਵਾਰਤਾ) ਨਗਰ ਕੌਂਸਲ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਖਿਲਾਫ ਬੇਭਰੋਸਗੀ ਦੇ ਮਤੇ ਲਈ ਅੱਜ ਬੁਲਾਈ ਗਈ ਮੀਟਿੰਗ ਮੈਂਬਰਾਂ ਦੀ ਹਾਜ਼ਰੀ ਪੂਰੀ ਨਾ ਹੋਣ ਕਾਰਨ ਰੱਦ ਹੋ ਗਈ। ਇਸ ਮੁੱਦੇ ਉਤੇ ਹੁਣ ਦੁਬਾਰਾ ਮੀਟਿੰਗ ਕਿਸੇ ਹੋਰ ਦਿਨ ਬੁਲਾਈ ਜਾਵੇਗੀ। ਨਗਰ ਕੌਂਸਲ ਦੀ ਅੱਜ 4 ਵਜੇ ਮੀਟਿੰਗ ਬੁਲਾਈ ਗਈ ਸੀ, ਪਰ ਮੀਟਿੰਗ ਵਿੱਚ ਕੁਲ 27 ਮੈਂਬਰਾਂ ਵਿਚੋਂ ਦੋ ਹੀ ਹਾਜ਼ਰ ਹੋਏ ਜਿਸ ਕਾਰਨ ਮੀਟਿੰਗ ਆਪਣੇ ਆਪ ਹੀ ਰੱਦ ਹੋ ਗਈ। ਮੀਟਿੰਗ ਵਿੱਚ ਹਾਜ਼ਰ ਹੋਣ ਵਾਲੇ ਮੈਂਬਰਾਂ ’ਚ ਜਸਪ੍ਰੀਤ ਕੌਰ ਲੌਂਗੀਆਂ ਪ੍ਰਧਾਨ ਅਤੇ ਕੌਂਸਲਰ ਮਾਨ ਸਿੰਘ ਹੀ ਸਨ। ਮੀਟਿੰਗ ਵਿੱਚ ਨਾ ਤਾਂ ਪ੍ਰਧਾਨ ਧੜੇ ਦੇ ਬਾਕੀ ਮੈਂਬਰ ਪਹੁੰਚੇ ਤੇ ਨਾ ਹੀ ਵਿਰੋਧੀ ਧਿਰ ਦੇ ਮੈਂਬਰ ਪਹੁੰਚੇ।
ਮਿਉਂਸਪਲ ਐਕਟ ਦੀ ਧਾਰਾ 27 ਦੇ ਸਬ-ਸੈਕਸ਼ਨ 2 ਅਨੁਸਾਰ ਕਿਸੇ ਵੀ ਸਪੈਸ਼ਲ ਮੀਟਿੰਗ ਦਾ ਕੋਰਮ ਜਾਂ ਤਾਂ ਕੁੱਲ ਮੈਂਬਰਾਂ ਦਾ ਇੱਕ ਤਿਹਾਈ ਹੋਣਾ ਜ਼ਰੂਰੀ ਹੈ ਅਤੇ ਜਾਂ ਫਿਰ ਘੱਟੋ ਘੱਟ ਤਿੰਨ ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਹੈ। ਅੱਜ ਦੀ ਮੀਟਿੰਗ ਵਿੱਚ ਦੋਵਾਂ ਧਿਰਾਂ ਦੇ ਬੰਦੇ ਨਾ ਪਹੁੰਚਣ ਕਾਰਨ ਐਕਟ ਦੀ ਸ਼ਰਤ ਪੂਰੀ ਨਾਹੋਣ ਕਾਰਨ ਇਹ ਮੀਟਿੰਗ ਆਪਣੇ ਆਪ ਰੱਦ ਸਮਝੀ ਜਾਵੇਗੀ। ਕਾਨੂੰਨਾਂ ਮਾਹਰਾਂ ਦਾ ਕਹਿਣਾ ਹੈ ਕਿ ਕੋਈ ਵੀ ਮੀਟਿੰਗ ਕਾਨੂੰਨ ਤੋਂ ਬਾਹਰ ਨਹੀਂ ਹੋ ਸਕਦੀ। ਨਗਰ ਕੌਂਸਲ ਦੀ ਸਾਧਾਰਣ ਮੀਟਿੰਗ ਦਾ ਕੋਰਮ ਵੀ ਇਕ ਤਿਹਾਈ ਜਾਂ ਘੱਟੋ ਘੱਟ ਤਿੰਨ ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ।
ਨਗਰ ਕੌਂਸਲ ਦੇ ਈ ਓ ਮਨਵੀਰ ਸਿੰਘ ਗਿੱਲ ਨੂੰ ਫੋਨ ਕਰਨ ਉਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਕੁਮੈਂਟ ਸਥਾਨਕ ਸਰਕਾਰ ਵਿਭਾਗ ਨੂੰ ਹੀ ਭੇਜਣਗੇ।
ਅੱਜ ਦੀ ਮੀਟਿੰਗ ਦਾ ਅਜੀਬੋ ਗਰੀਬ ਪਹਿਲੂ ਇਹ ਰਿਹਾ ਕਿ ਬੋਭਰੋਗੀ ਜਿਤਾਉਣ ਵਾਲੇ ਮੈਂਬਰ ਮੀਟਿੰਗ’ਚ ਕਿਸੇ ਸਕੀਮ ਤਹਿਤ ਹਾਜ਼ਰ ਨਹੀਂ ਹੋਏ ਅਤੇ ਪ੍ਰਧਾਨ ਧੜੇ ਦੇ ਮੈਂਬਰ ਵੀ ਕਿਸੇ ਸਕੀਮ ਤਹਿਤ ਹਾਜ਼ਰ ਨਹੀਂ ਹੋਏ।ਮੀਟਿੰਗ ‘ਚ ਕੋਰਮ ਪੂਰਾ ਵਾ ਹੋਣ ਕਾਰਨ ਮੀਟਿੰਗ ਦਾ ਉਦੇਸ਼ ਹੀ ਪੂਰਾ ਵਾ ਹੋ ਸਕਿਆ।ਹਾਲਾਂਤੱ ਪ੍ਰਧਾਨ ਜਸਪ੍ਰੀਤ ਕੌਰ ਪਹਿਲਾਂ ਹੀ ਮੀਟਿੰਗ ਵਿੱਚ ਪਹੁੰਚ ਗਈ ਸੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਦਾ ਘਾਟ ਕਾਰਨ ਉਹਨਾਂ ਨੂੰ ਮੀਟਿੰਗ ਵਿੱਚ ਹਾਜ਼ਰੀ ਨਾ ਦੇਕੇ ਮੀਟਿੰਗ ਰੱਜ ਕਰਾਉਣ ਦਾ ਮੌਕਾ ਮਿਲ ਗਿਆ। ਮੀਟਿੰਗ ਇੱਕ ਮਹੀਨੇ ਵਿੱਚ ਬੁਲਾਉਣੀ ਜ਼ਰੂਰੀ ਹੁੰਦੀ ਹੈਪਰ ਹੁਣ ਮੀਟਿੰਗ ਰੱਦ ਹੋਣ ਕਾਰਨ ਇਸਨੂੰ ਕੌਣ ਬੁਲਾਏਗਾ? ਇਹ ਵੀ ਇੱਕ ਵੱਡਾ ਸਵਾਲ ਹੈ ਜਿਸਨੂੰ ਪ੍ਰਸ਼ਾਸ਼ਨ ਕਿਵੇਂ ਹੱਲ ਕਰਦਾ ਹੈ? ਦੇਖਣ ਵਾਲਾ ਸਵਾਲ ਹੈ।
ਮੀਟਿੰਗ ਤੋਂ ਪਹਿਲਾਂ ਉਥੇ ਹਾਜ਼ਰ ਵਿਅਕਤੀਆਂ ਵਿੱਚ ਝਗੜਾ ਵੀ ਹੋ ਗਿਆ ਸੀ, ਜਿਸ ਕਾਰਨ ਸਾਇਦ ਕਿਸੇ ਧਿਰ ਦੇ ਮੈਂਬਰ ਨਹੀਂ ਪਹੁੰਚੇ।
ਹੁਣ ਇਸ ਸਬੰਧੀ ਅਗਲੀ ਮੀਟਿੰਗ ਕਦੋ ਹੋਵੇਗੀ ਤੇ ਇਸ ਨੂੰ ਕੌਣ ਸੱਦੇਗਾ, ਬਾਰੇ ਕੋਈ ਵੀ ਅਧਿਕਾਰੀ ਟਿੱਪਣੀ ਲਈ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ 18 ਜਾਣਿਆਂ ਵੱਲੋਂ ਪ੍ਰਧਾਨ ਖਿਲਾਫ ਬੇਭਰੋਸ਼ਗੀ ਸਬੰਧੀ ਪੱਤਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 18 ਜਨਵਰੀ ਨੂੰ ਪੱਤਰ ਜਾਰੀ ਕਰਦੇ ਹੋਏ ਅੱਜ 20 ਜਨਵਰੀ ਸ਼ਾਮ 4 ਵਜੇ ਕੌਂਸਲ ਪ੍ਰਧਾਨ ਨੇ ਮੀਟਿੰਗ ਬੁਲਾਈ ਸੀ। ਇਹ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਕਰ ਦਿੱਤੀ ਗਈ ਹੈ। ਨਗਰ ਕੌਂਸਲ ਖਰੜ ਵਿੱਚ ਕੁਲ 27 ਕੌਂਸਲਰ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਦੋ ਵਿਧਾਨ ਸਭਾ ਹਲਕੇ ਖਰੜ ਅਤੇ ਚਮਕੌਰ ਸਾਹਿਬ ਵਿੱਚ ਪੈਣ ਕਾਰਨ ਦੋ ਵਿਧਾਇਕ ਵੀ ਇਸ ਵਿੱਚ ਹਿੱਸਾ ਲੈਂਦੇ ਹਨ, ਜਿੰਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ।