ਕੋਰਟ ਨੇ ਕਿਹਾ ਕੇਜਰੀਵਾਲ ਮਾਮਲੇ ‘ਚ 60 ਕਰੋੜ ਦਾ ਮਨੀ ਟਰੋਲ ਸਾਬਿਤ ਨਹੀਂ ਕਰ ਸਕੀ ED
ਨਵੀਂ ਦਿੱਲੀ 21 ਜੂਨ (ਵਿਸ਼ਵ ਵਾਰਤਾ) : ਦਿੱਲੀ ਦੀ ਰਾਊਜ ਐਵਨਿਊ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਜਮਾਨਤ ਨੂੰ ਹਾਈ ਕੋਰਟ ਨੇ ਇਸ ਦੀ ਸੁਣਵਾਈ ਪੂਰੀ ਹੋਣ ਤੱਕ ਰੱਦ ਕਰ ਦਿੱਤਾ ਹੈ। ਰਾਊਜ ਐਵਨਿਊ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿੱਤੇ ਜਾਣ ਤੋਂ ਬਾਅਦ ਈਡੀ ਨੇ ਇਸ ਜਮਾਨਤ ਦੇ ਖਿਲਾਫ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਰੋਕ ਲਗਾ ਦਿੱਤੀ ਸੀ। ਕੋਰਟ ਵੱਲੋਂ ਕੀਤੀ ਗਈ ਇਸ ਸੁਣਵਾਈ ਦੀਆਂ ਮਹੱਤਵਪੂਰਨ ਟਿੱਪਣੀਆਂ ਸਾਹਮਣੇ ਆਈਆਂ ਹਨ। ਸੁਣਵਾਈ ਦੌਰਾਨ ਕੋਰਟ ਨੇ ਇਹ ਕਿਹਾ ਸੀ ਕਿ, ਈਡੀ ਦਾ ਰੁਖ ਪੱਖ ਪਾਤੀ ਸੀ। ਕੋਰਟ ਨੇ ਇਹ ਵੀ ਕਿਹਾ ਹੈ ਕਿ, 60 ਕਰੋੜ ਦਾ ਮਨੀ ਟਰੇਲ ਈਡੀ ਸਾਬਤ ਨਹੀਂ ਕਰ ਪਾਈ ਹੈ। ਇਹ ਵੀ ਸਾਬਿਤ ਨਹੀਂ ਹੋ ਸਕਿਆ ਕਿ ਵੋਟਾਂ ‘ਚ ਪੈਸੇ ਖਰਚ ਹੋਏ ਹਨ। ਕੋਰਟ ਨੇ ਇਹ ਵੀ ਕਿਹਾ ਹੈ ਕਿ, ਮੁਲਜ਼ਮਾਂ ਦੇ ਨਾਲ ਜਾਣ ਪਛਾਣ ਦਾ ਮਤਲਬ ਇਹ ਨਹੀਂ ਹੈ ਕਿ, ਕੋਈ ਦੋਸ਼ੀ ਹੈ। ਇਹ ਕੋਰਟ ਦੀਆਂ ਇਹ ਉਹ ਮਹੱਤਵਪੂਰਨ ਫਾਈੰਡਿੰਗਸ ਨੇ ਜਿਨਾਂ ਦੇ ਅਧਾਰ ਤੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿੱਤੀ ਗਈ ਸੀ।