ਵੱਡੀ ਖ਼ਬਰ
ਕੋਠੀ ਜ਼ਬਤ ਦੇ ਮਾਮਲੇ ਦਾ ਦੋਸ਼ੀ ਅਰਵਿੰਦ ਸਿੰਗਲਾ ਨੇ ਆਪਣੇ ਆਪ ਨੂੰ ਜ਼ਿਲ੍ਹਾ ਅਦਾਲਤ ਵਿੱਚ ਕੀਤਾ ਸਮਰਪਣ
ਚੰਡੀਗੜ੍ਹ, 11ਜੂਨ(ਵਿਸ਼ਵ ਵਾਰਤਾ)- ਚੰਡੀਗੜ੍ਹ, ਸੈਕਟਰ–37 ਸਥਿਤ ਕੋਠੀ ਦੇ ਮਾਲਕ ਨੂੰ ਅਗਵਾ ਕਰਨ ਅਤੇ ਕੋਠੀ ਨੂੰ ਜ਼ਬਤ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਅਰਵਿੰਦ ਸਿੰਗਲਾ ਨੇ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਅਰਵਿੰਦ ਸਿੰਗਲਾ ਆਪਣੇ ਵਕੀਲ ਨਾਲ ਸ਼ੁੱਕਰਵਾਰ ਦੁਪਹਿਰ ਨੂੰ ਚੰਡੀਗੜ੍ਹ ਸੈਕਟਰ -35 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਜਿਸ ਤੋਂ ਬਾਅਦ ਮਾਮਲੇ ਦੀ ਕਾਰਵਾਈ ਕਰ ਰਹੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਿਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਅਰਵਿੰਦ ਸਿੰਗਲਾ ਦਾ ਅਦਾਲਤ ਵਿੱਚ ਰਿਮਾਂਡ ਹਾਸਲ ਕਰਨ ਲਈ ਕਿਹਾ। ਅਦਾਲਤ ਨੇ ਅਰਵਿੰਦ ਸਿੰਗਲਾ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਸ ਮੁਲਜ਼ਮ ਤੋਂ ਕੋਠੀ ਕੇਸ ਬਾਰੇ ਵਿਸਥਾਰ ਵਿੱਚ ਪੁੱਛਗਿੱਛ ਕਰੇਗੀ।
ਸ਼ਰਾਬ ਕਾਰੋਬਾਰੀ ਹੈ।
ਦੋਸ਼ੀ ਅਰਵਿੰਦ ਸਿੰਗਲਾ ਸ਼ਰਾਬ ਦਾ ਕਾਰੋਬਾਰੀ ਹੈ ਅਤੇ ਕੋਠੀ ਮਾਮਲੇ ਵਿਚ ਫਰਾਰ ਸੀ। ਪੁਲਿਸ ਨੇ ਕਈ ਥਾਵਾਂ ‘ਤੇ ਇਸਦੀ ਤਲਾਸ਼ੀ ਲਈ .. ਪਰ ਉਹ ਪੁਲਿਸ ਦੇ ਹੱਥ ਨਾ ਆਇਆ। ਪੁਲਿਸ ਨੇ ਇਸ ‘ਤੇ 50 ਹਜ਼ਾਰ ਦਾ ਇਨਾਮ ਘੋਸ਼ਿਤ ਕੀਤਾ ਸੀ। ਹੁਣ ਜਦੋਂ ਆਖਰਕਾਰ ਇਸ ਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ, ਹੁਣ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੋਠੀ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਸ਼ਹਿਰ ਦੇ ਮਸ਼ਹੂਰ ਲੋਕ ਵੀ ਸ਼ਾਮਲ ਹਨ।