-ਅਰੋੜਾ ਦੀ ਅਗਵਾਈ ‘ਚ ਹੁਸ਼ਿਆਰਪੁਰ ਦੇ ਸਾਰੇ 50 ਵਾਰਡਾਂ ਅਤੇ 60 ਪਿੰਡਾਂ ਵਿੱਚ ਲੋਕਾਂ ਨੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਕੇ ਕੇਂਦਰ ਸਰਕਾਰ ‘ਤੇ ਲਗਾਇਆ ਸੂਬੇ ਨਾਲ ਪੱਖਪਾਤ ਦਾ ਦੋਸ਼
-ਕਿਹਾ, ਪੰਜਾਬ ਮਜ਼ਬੂਤ ਹੋਵੇਗਾ, ਤਾਂ ਹੀ ਦੇਸ਼ ਮਜ਼ਬੂਤ ਬਣੇਗਾ
ਹੁਸ਼ਿਆਰਪੁਰ, 1 ਮਈ (ਤਰਸੇਮ ਦੀਵਾਨਾ )ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਵਿੱਚ ਅੱਜ ਹੁਸ਼ਿਆਰਪੁਰ ਦੇ ਸਾਰੇ 50 ਵਾਰਡਾਂ ਅਤੇ 60 ਪਿੰਡਾਂ ਵਿੱਚ ਲੋਕਾਂ ਨੇ ਆਪਣੇ-ਆਪਣੇ ਸਥਾਨਾਂ ‘ਤੇ 1 ਮਈ ਨੂੰ ਮਜ਼ਦੂਰ ਦਿਵਸ ‘ਤੇ ਰਾਸ਼ਟਰੀ ਝੰਡਾ ਲਹਿਰਾ ਕੇ ਜਿਥੇ ਉਸ ਦੇ ਸਨਮਾਨ ਵਿੱਚ ਸਲੂਟ ਕੀਤਾ, ਉਥੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਨਾਲ ਪੱਖਪਾਤ ਵਿਵਹਾਰ ‘ਤੇ ਵਿਰੋਧ ਵੀ ਜਤਾਇਆ। ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਆਪਣੇ ਨਿਵਾਸ ਸਥਾਨ ‘ਤੇ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡੇ ਨੂੰ ਸਲੂਟ ਕਰਦਿਆਂ ਕਿਹਾ ਕਿ ਅੱਜ ਰਾਸ਼ਟਰੀ ਝੰਡਾ ਲਹਿਰਾ ਕੇ ਹਰ ਪੰਜਾਬ ਵਾਸੀ ਕੇਂਦਰ ਨੂੰ ਪੁੱਛ ਰਿਹਾ ਹੈ ਕਿ ਅਸੀਂ ਹਿੰਦੁਸਤਾਨੀ ਹਾਂ ਸਾਡੇ ਨਾਲ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਾਸੀ ਮਜ਼ਦੂਰ ਦਿਵਸ ‘ਤੇ ਦੇਸ਼ ਦੇ ਮਜ਼ਦੂਰਾਂ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ ਕੇਂਦਰ ਤੱਕ ਪਹੁੰਚਾ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਕੇਂਦਰ ਨੂੰ ਬਿਨ•ਾਂ ਭੇਦਭਾਵ ਦੇ ਪੰਜਾਬ ਦਾ ਸਹਿਯੋਗ ਕਰਨਾ ਚਾਹੀਦਾ, ਪਰ ਹਰ ਵਾਰ ਪੰਜਾਬ ਦੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਦੇਸ਼ ਦਾ ਬਾਰਡਰ ਏਰੀਆ ਸੂਬਾ ਅੱਜ ਕੇਂਦਰ ਸਰਕਾਰ ਦੇ ਸੌਤੇਲੇ ਵਿਵਹਾਰ ਕਾਰਣ ਉਪੇਕਸ਼ਾ ਦਾ ਸ਼ਿਕਾਰ ਹੈ।
ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਸਾਡੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਜਦੋਂ ਵੀ ਦੇਸ਼ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ, ਪੰਜਾਬ ਨੇ ਆਪਣਾ ਫਰਜ਼ ਆਪਣੀ ਯੋਗਤਾ ਤੋਂ ਵਧੇਰੇ ਨਿਭਾਇਆ ਹੈ। ਉਨ•ਾਂ ਕਿਹਾ ਕਿ ਪੰਜਾਬ ਅੱਜ ਕੋਰੋਨਾ ਵਾਇਰਸ ਖਿਲਾਫ਼ ਲੜਾਈ ਲੜ ਰਿਹਾ ਹੈ, ਪਰ ਕੇਂਦਰ ਸਰਕਾਰ ਇਸ ਲੜਾਈ ਵਿੱਚ ਪੰਜਾਬ ਦਾ ਕੋਈ ਸਹਿਯੋਗ ਨਹੀਂ ਕਰ ਰਹੀ। ਉਨ•ਾਂ ਕਿਹਾ ਕਿ ਬਾਰਡਰ ਏਰੀਆ ਸੂਬਾ ਹੋਣ ਕਰਕੇ ਪੰਜਾਬ ਦਾ ਵਿਸ਼ੇਸ਼ ਪੈਕੇਜ ਲਈ ਅਧਿਕਾਰ ਹੈ, ਪਰ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਉਸ ਦਾ ਬਣਦਾ ਹੱਕ ਵੀ ਅਜੇ ਤੱਕ ਨਹੀਂ ਦਿੱਤਾ ਗਿਆ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਕੋਰੋਨਾ ਖਿਲਾਫ਼ ਇਸ ਲੜਾਈ ਨੂੰ ਪੰਜਾਬ ਹਰ ਹਾਲ ਵਿੱਚ ਜਿੱਤੇਗਾ। ਉਨ•ਾਂ ਕਿਹਾ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਅਤੇ ਜੇਕਰ ਇਸ ਵਿੱਚ ਕੁੱਝ ਗਲਤ ਹੈ, ਤਾਂ ਕੇਂਦਰ ਦੱਸੇ। ਉਨ•ਾਂ ਕਿਹਾ ਕਿ ਅਸੀਂ ਕੇਂਦਰ ਦੇ ਧਿਆਨ ਵਿੱਚ ਲਿਆਉਣਾ ਚਾਹੀਦੇ ਹਾਂ ਕਿ ਕੋਰੋਨਾ ਖਿਲਾਫ ਇਸ ਲੜਾਈ ਨੂੰ ਹੋਰ ਲੜਨ ਲਈ ਹੋਰ ਸਾਧਨਾ ਦੀ ਵਧੇਰੇ ਲੋੜ ਹੁੰਦੀ ਹੈ ਅਤੇ ਜੇਕਰ ਪੰਜਾਬ ਮਜ਼ਬੂਤ ਹੋਵੇਗਾ, ਤਾਂ ਹੀ ਦੇਸ਼ ਮਜ਼ਬੂਤ ਬਣੇਗਾ।
ਇਸ ਮੌਕੇ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸਰਵਣ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਸ਼੍ਰੀ ਰਾਕੇਸ਼ ਮਰਵਾਹਾ, ਸ਼੍ਰੀ ਸ਼ਾਦੀ ਲਾਲ, ਸ਼੍ਰੀ ਸੁਨੀਸ਼ ਜੈਨ, ਸ਼੍ਰੀ ਰਜਤ ਆਦਿ ਵੀ ਮੌਜੂਦ ਸਨ।
PUNJAB : ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ
PUNJAB : ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ ਚੰਡੀਗੜ੍ਹ, 24ਜਨਵਰੀ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ...