ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰੱਖਿਆ ਸੁਨਾਮ ਦੇ ਸਟ੍ਰੀਟ ਵੈਂਡਿੰਗ ਜ਼ੋਨ ਦਾ ਨੀਂਹ ਪੱਥਰ
ਮਿਊਂਸੀਪਲ ਕਮੇਟੀ ਲੋਂਗੋਵਾਲ ਲਈ ਜਾਰੀ ਕੀਤੇ 15.66 ਲੱਖ ਰੁਪਏ
ਚੰਡੀਗੜ੍ਹ ,3 ਜਨਵਰੀ(ਵਿਸ਼ਵ ਵਾਰਤਾ)- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਨੂੰ ਵਿਕਸਿਤ ਕਰਨ ਦੇ ਮੰਤਵ ਤਹਿਤ ਇਸ ਥਾਂ ਤੇ 1 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਟ੍ਰੀਟ ਵੈਂਡਿੰਗ ਜੋਨ ਦਾ ਨੀਂਹ ਪੱਥਰ ਰੱਖਿਆ। .ਇਸ ਸਟ੍ਰੀਟ ਵੈਂਡਿੰਗ ਜੋਨ ( ਰਿਟੇਲ ਸਬਜ਼ੀ ਅਤੇ ਫ਼ਲ ਮੰਡੀ ) ਦੇ ਬਣਨ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਮਾਤਾ ਮੋਦੀ ਰੋਡ ‘ਤੇ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਉੱਥੇ ਇਹ ਮਾਰਕੀਟ ਸਬਜ਼ੀ/ ਫਲ ਵਿਕਰੇਤਾਵਾਂ ਲਈ ਵਰਦਾਨ ਸਾਬਤ ਹੋਵੇਗੀ।।
ਇਸ ਦੇ ਨਾਲ ਹੀ ਉਹਨਾਂ ਨੇ ਲੋਂਗੋਵਾਲ ਮਿਊਂਸੀਪਲ ਕਮੇਟੀ ਲਈ 15.66 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਹੈ।