ਚੰਡੀਗੜ੍ਹ,14 ਜੁਲਾਈ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਸਿਹਤ ਅਤੇ ਮੈਡੀਸਿਨ ਦੇ ਖੇਤਰ ਵਿੱਚ ਸਹਿਯੋਗ ਕਰਨ ‘ਤੇ ਭਾਰਤ ਗਣਸਾਮਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਡੈੱਨਮਾਰਕ ਸਾਮਰਾਜ ਦੇ ਸਿਹਤ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ:
ਇਹ ਦੁਵੱਲਾ ਸਹਿਮਤੀ ਪੱਤਰ ਸੰਯੁਕਤ ਪਹਿਲਾਂ ਅਤੇ ਟੈਕਨੋਲੋਜੀ ਵਿਕਾਸ ਦੇ ਜ਼ਰੀਏ ਭਾਰਤ ਗਣਸਾਮਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਡੈੱਨਮਾਰਕ ਸਾਮਰਾਜ ਦੇ ਸਿਹਤ ਮੰਤਰਾਲੇ ਦੇ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਿਤ ਕਰੇਗਾ। ਇਹ ਸਹਿਮਤੀ ਪੱਤਰ ਭਾਰਤ ਅਤੇ ਡੈੱਨਮਾਰਕ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਵੇਗਾ।
ਇਹ ਦੁਵੱਲਾ ਸਹਿਮਤੀ ਪੱਤਰ ਸੰਯੁਕਤ ਪਹਿਲਾਂ ਅਤੇ ਸਿਹਤ ਖੇਤਰ ਵਿੱਚ ਖੋਜ ਦੇ ਵਿਕਾਸ ਦੇ ਜ਼ਰੀਏ ਭਾਰਤ ਗਣਸਾਮਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਡੈੱਨਮਾਰਕ ਸਾਮਰਾਜ ਦੇ ਸਿਹਤ ਮੰਤਰਾਲੇ ਦੇ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਿਤ ਕਰੇਗਾ। ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਜਨਤਕ ਸਿਹਤ ਦੀ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਅਸਾਨੀ ਹੋਵੇਗੀ।