ਬਰਨਾਲਾ 20 ਜਨਵਰੀ : ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਅਤੇ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ । ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਦਾ ਅਤੇ ਨਸ਼ਾ ਖਤਮ ਕਰਨ ਦਾ ਬਚਨ ਕੀਤਾ ਪਰ ਅੱਜ ਤੱਕ ਜੋ ਵੀ ਕੀਤਾ ਨਤੀਜਾ ਤੁਹਾਡੇ ਸਾਹਮਣੇ ਹੈ। ਇਸ ਗੱਲ ਦਾ ਪ੍ਰਗਟਾਵਾ ਐਤਵਾਰ ਬਰਨਾਲਾ ‘ਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ। ਉਹਨਾਂ ਕਿਹਾ ਵਿਰੋਧੀਆਂ ਨੇ ਝਾਡ਼ੂ ਨੂੰ ਤੀਲਾ-ਤੀਲਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਚਾੜੂ ਨੇ ਪੂਰੇ ਦੇਸ਼ ਵਿੱਚ ਸਫਾਈ ਕਰਨਾ ਜਾਰੀ ਰੱਖਿਆ ਹੈ। ਉਹਨਾਂ ਕਿਹਾ ਮੋਦੀ ਜੀ ਨੇ ਮੈਨੂੰ ਦਿੱਲੀ ਤੋਂ ਹਟਾਉਣ ਅਤੇ ਆਪਣੀ ਸਰਕਾਰ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਕਿਉਂਕਿ ਲੋਕਾਂ ਦਾ ਸਾਥ ਸਾਡੇ ਨਾਲ ਹੈ। ਅੱਜ ਪੰਜਾਬ ਦੀ ਜੋ ਹਾਲਤ ਹੈ ਉਸਦੇ ਲਈ ਸੁਖਬੀਰ ਬਾਦਲ ਦੋਸ਼ੀ ਹੈ। ਮੈਂ ਬਾਦਲ ਨੂੰ ਹਰਾਉਂਗਾ ਅਤੇ ਪੰਜਾਬ ਨੂੰ ਬਾਦਲ ਅਜ਼ਾਦ ਕਰਵਾਵਾਂਗਾ .