ਸੰਕਟ ਦੇ ਸਮੇਂ ਵਿੱਚ ਵੀ ਵੱਡੀ ਪੱਧਰ ਤੇ ਆਟਾ ਦਾਲ ਦੇ ਕਾਰਡ ਕੱਟਣ ਦੀ ਕੀਤੀ ਨਿਖੇਧੀ, ਗਰੀਬਾਂ ਚ ਹਾਹਾਕਾਰ
ਬੁਢਲਾਡਾ 1 ਅਪ੍ਰੈਲ ( ਵਿਸ਼ਵ ਵਾਰਤਾ)-: ਅੱਜ ਜਿੱਥੇ ਕਰੋਨਾ ਵਾਇਰਸ ਕਰਕੇ ਸਾਰੇ ਕੰਮ ਕਾਰ ਠੱਪ ਹਨ ਉੱਥੇ ਦਸ ਦਿਨ ਹੋ ਗਏ ਹਨ ਮਜ਼ਦੂਰਾਂ ਅਤੇ ਲੋੜਵੰਦ ਲੋਕਾਂ ਤੱਕ ਅਜੇ ਤੱਕ ਕੋਈ ਵੀ ਸਰਕਾਰੀ ਮਦਦ ਨਹੀਂ ਪਹੁੰਚੀ ਸਿਰਫ ਸਮਾਜ ਸੇਵੀ ਲੋਕ ਸੰਗਠਨ ਸੰਸਥਾਵਾਂ ਕਲੱਬ ਅਤੇ ਹੋਰ ਦਾਨੀਆਂ ਰਾਹੀਂ ਲੋਕਾਂ ਦੇ ਢਿੱਡ ਭਰਨ ਲਈ ਰਾਸ਼ਨ ਅਤੇ ਪੱਕਿਆ ਹੋਇਆ ਰਾਸ਼ਨ ਘਰ ਘਰ ਵੰਡਿਆ ਜਾ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕ ਦਾਨ ਕਰਕੇ ਆਪਣੇ ਤੌਰ ਤੇ ਗਰੀਬਾਂ ਦੇ ਚੁੱਲ੍ਹਿਆਂ ਨੂੰ ਤਪਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਦੂਜੇ ਪਾਸੇ ਫੂਡ ਸਪਲਾਈ ਮਹਿਕਮੇ ਵੱਲੋਂ ਹਰੇਕ ਪਿੰਡਾਂ ਸ਼ਹਿਰਾਂ ਵਿੱਚ ਵੱਡੀ ਪੱਧਰ ਤੇ ਆਟਾ ਦਾਲ ਦੇ ਰਾਸ਼ਨ ਕਾਰਡ ਕਟ ਦਿੱਤੇ ਗਏ ਹਨ ਜਦੋਂ ਕਿ ਇਹ ਸਮਾਂ ਰਾਸ਼ਨ ਕਾਰਡ ਕੱਟਣ ਦਾ ਨਹੀਂ ਸੀ ਸਗੋਂ ਹੋਰ ਬਣਾਉਣ ਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸਗੋਂ ਅਮਲੀ ਰੂਪ ਵਿੱਚ ਹਰੇਕ ਲੋੜਵੰਦ ਦੇ ਘਰ ਰਾਸ਼ਨ ਤੁਰੰਤ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਇਸ ਭਿਆਨਕ ਬਿਮਾਰੀ ਤੇ ਕੋਈ ਰਾਜਨੀਤਿਕ ਗੱਲ ਨਾ ਕੀਤੀ ਜਾਵੇ ਪਰ ਲੋਕਾਂ ਦੇ ਖੋਖਿਆਂ ਅਤੇ ਗਰੀਬਾਂ ਦੇ ਦਰਦ ਨੇ ਮੈਨੂੰ ਇਹ ਬਿਆਨ ਦੇਣ ਲਈ ਮਜਬੂਰ ਕਰਦਾ ਹੈ ਕਿ ਸਰਕਾਰ ਨੂੰ ਤੁਰੰਤ ਹੁਕਮ ਜਾਰੀ ਕਰਨੇ ਚਾਹੀਦੇ ਹਨ ਕਿ ਕੱਟੇ ਗਏ ਰਾਸ਼ਨ ਕਾਰਡਾਂ ਤੇ ਵੀ ਸੰਕਟ ਦੇ ਸਮੇਂ ਵਿੱਚ ਰਾਸ਼ਨ ਜਾਰੀ ਕੀਤਾ ਜਾਵੇ ਕਿਉਂਕਿ ਕਾਰ ਕੱਟੇ ਵੀ ਉਨ੍ਹਾਂ ਦੇ ਹੀ ਗਏ ਹਨ ਜੋ ਅਸਲ ਰੂਪ ਵਿੱਚ ਗ਼ਰੀਬ ਹਨ ਜੋ ਕਾਰ ਕੱਟਣ ਵਾਲੀ ਟੀਮ ਨੇ ਚੰਗੇ ਘਰਾਂ ਦੇ ਰਾਸ਼ਨ ਕਾਰਡ ਤਾਂ ਰੱਖ ਦਿੱਤੇ ਗਏ ਹਨ ਜਦੋਂ ਕਿ ਗਰੀਬਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਸੋ ਕੈਪਟਨ ਸਰਕਾਰ ਨੂੰ ਸੰਕਟ ਦੇ ਸਮੇਂ ਵਿੱਚ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਤਲਵੰਡੀ ਸਾਬੋ ਅਤੇ ਬਿਲਗਾ ਨਗਰ ਪੰਚਾਇਤ ਵਿੱਚ ‘ਆਪ’ ਦੀ ਵੱਡੀ ਜਿੱਤ
*ਚੰਡੀਗੜ, 13 ਜਨਵਰੀ (ਵਿਸ਼ਵ ਵਾਰਤਾ) -ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਲਵੰਡੀ ਸਾਬੋ ਅਤੇ ਬਿਲਗਾ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ...